For the best experience, open
https://m.punjabitribuneonline.com
on your mobile browser.
Advertisement

ਫੁਟਬਾਲ ਮੁਕਾਬਲੇ: ਤੀਜੇ ਦਿਨ ਜਲੰਧਰ ਅਤੇ ਫਗਵਾੜਾ ਜਿੱਤੇ

12:25 PM Dec 08, 2023 IST
ਫੁਟਬਾਲ ਮੁਕਾਬਲੇ  ਤੀਜੇ ਦਿਨ ਜਲੰਧਰ ਅਤੇ ਫਗਵਾੜਾ ਜਿੱਤੇ
ਫੁਟਬਾਲ ਮੁਕਾਬਲਿਆਂ ਦੇ ਉਦਘਾਟਨ ਮੌਕੇ ਹਾਜ਼ਰ ਮਹਿਮਾਨ ਤੇ ਪ੍ਰਬੰਧਕ।
Advertisement

ਸੁਰਜੀਤ ਮਜਾਰੀ
ਬੰਗਾ, 7 ਦਸੰਬਰ
ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਵੀ ਫਸਵੇਂ ਮੁਕਾਬਲੇ ਹੋਏ। ਜਾਣਕਾਰੀ ਮੁਤਾਬਕ ਉਦਘਾਟਨੀ ਮੈਚ ਸੰਤ ਬਾਬਾ ਭਾਗ ਸਿੰਘ ਫੁਟਬਾਲ ਅਕੈਡਮੀ ਖਿਆਲਾ ਅਤੇ ਸੀ ਆਰ ਪੀ ਐੱਫ ਦਰਮਿਆਨ ਖੇਡਿਆ ਗਿਆ। ਉਦਘਾਟਨੀ ਮੈਚ ਲਈ ਤਰਲੋਚਨ ਸਿੰਘ ਪੂਨੀ, ਕਸ਼ਮੀਰੀ ਲਾਲ ਮੰਗੂਵਾਲ , ਪ੍ਰੋ.ਪਰਗਣ ਸਿੰਘ, ਡਾ. ਅਮਿਤ ਕੁਮਾਰ, ਮਨਜੀਤ ਸਿੰਘ ਰਾਏ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਮੈਚ ਵਿੱਚ ਸੀਆਰਪੀਐੱਫ ਜਲੰਧਰ ਦੀ ਟੀਮ 2-0 ਨਾਲ ਜੇਤੂ ਰਹੀ।
ਦੂਜਾ ਮੈਚ ਇੰਟਰਨੈਸ਼ਨਲ ਫੁਟਬਾਲ ਕਲੱਬ ਫਗਵਾੜਾ ਅਤੇ ਦਲਵੀਰ ਫੁੱਟਬਾਲ ਕਲੱਬ ਪਟਿਆਲਾ ਵਿਚਕਾਰ ਹੋਇਆ। ਇਸ ਮੈਚ ਦੇ ਉਦਘਾਟਨ ਲਈ ਫੁੱਟਬਾਲ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ ਸੁਰਿੰਦਰ ਸਿੰਘ ਖਾਲਸਾ ਅਤੇ ਪਰਮਜੀਤ ਪੰਮਾ ਸੁੱਜੋਂ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਰਹੇ ਜਿਨ੍ਹਾਂ ਨਾਲ ਦਰਸ਼ਨ ਖਟਕੜ, ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ, ਕੇਹਰ ਸਿੰਘ ਥਾਂਦੀ ਅਤੇ ਹਰਜੀਤ ਸਿੰਘ ਮਾਹਿਲ ਨੇ ਦੋਵਾਂ ਟੀਮਾਂ ਨਾਲ ਜਾਣ- ਪਛਾਣ ਕੀਤੀ। ਇਸ ਮੈਚ ਵਿੱਚ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਨੇ ਦਲਵੀਰ ਫੁੱਟਬਾਲ ਅਕੈਡਮੀ ਪਟਿਆਲਾ ਨੂੰ 1-0 ਦੇ ਫ਼ਰਕ ਨਾਲ ਹਰਾਇਆ।
ਮੈਚਾਂ ਦੇ ਖਾਤਮੇ ਉਪਰੰਤ ਫੁੱਟਬਾਲ ਕਮੇਟੀ ਦੇ ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਿਲ ਨੇ ਦੱਸਿਆ ਕਿ ਭਲਕੇ ਦੂਜੇ ਗੇੜ ਦੇ ਦੋ ਮੈਚ ਖੇਡੇ ਜਾਣਗੇ ਜਿਨ੍ਹਾਂ ਵਿੱਚ ਪਹਿਲਾ ਮੈਚ ਠੀਕ 11 ਵਜੇ ਪੀਏਪੀ ਕਲੱਬ ਜਲੰਧਰ ਅਤੇ ਯੰਗ ਫੁੱਟਬਾਲ ਕਲੱਬ ਮਾਹਿਲਪੁਰ, ਦੂਜਾ ਮੈਚ ਠੀਕ 1 ਵਜੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁਟਬਾਲ ਕਲੱਬ ਬੰਗਾ ਅਤੇ ਪ੍ਰਿੰ. ਹਰਭਜਨ ਸਿੰਘ ਫੁਟਬਾਲ ਕਲੱਬ ਮਾਹਿਲਪੁਰ ਦਰਮਿਆਨ ਖੇਡਿਆ ਜਾਵੇਗਾ।

Advertisement

Advertisement
Author Image

Advertisement
Advertisement
×