For the best experience, open
https://m.punjabitribuneonline.com
on your mobile browser.
Advertisement

ਫੁੱਟਬਾਲ: ਸੈਂਟਰ ਬਹਾਦਰਗੜ੍ਹ ਦੀ ਟੀਮ ਨੇ ਗੰਗਾ ਇੰਟਰਨੈਸ਼ਨਲ ਸਕੂਲ ਢਾਬੀ ਗੁੱਜਰਾਂ ਨੂੰ ਹਰਾਇਆ

07:51 AM Sep 27, 2024 IST
ਫੁੱਟਬਾਲ  ਸੈਂਟਰ ਬਹਾਦਰਗੜ੍ਹ ਦੀ ਟੀਮ ਨੇ ਗੰਗਾ ਇੰਟਰਨੈਸ਼ਨਲ ਸਕੂਲ ਢਾਬੀ ਗੁੱਜਰਾਂ ਨੂੰ ਹਰਾਇਆ
ਖਿਡਾਰੀ ਆਪਣਾ ਜੌਹਰ ਦਿਖਾਉਂਦੇ ਹੋਏ। -ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 26 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ 2024 ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅੱਜ ਚੌਥੇ ਦਿਨ ਬਾਕਸਿੰਗ, ਫੁੱਟਬਾਲ, ਟੇਬਲ ਟੈਨਿਸ, ਲਾਅਨ ਟੈਨਿਸ, ਬਾਸਕਟਬਾਲ ਖੇਡਾਂ ਦੇ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲੇ। ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਬਾਕਸਿੰਗ ਵਿੱਚ ਉਮਰ ਵਰਗ 21-30 ਲੜਕਿਆਂ ਭਾਰ ਵਰਗ 46-51 ਕਿੱਲੋ ਵਿੱਚ ਹਰਵਿੰਦਰ ਸਿੰਘ, ਪੋਲੋ ਗਰਾਊਂਡ ਨੇ ਪਹਿਲਾ ਸਥਾਨ, ਸੰਜੀਤ ਕੁਮਾਰ ਫਿਜ਼ੀਕਲ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 57-60 ਕਿੱਲੋ ਵਿੱਚ ਅਜੈ ਕੁਮਾਰ ਪੋਲੋ ਗਰਾਊਂਡ ਨੇ ਪਹਿਲਾ ਅਤੇ ਦਿਨੇਸ਼ ਕੁਮਾਰ ਪੋਲੋ ਗਰਾਊਂਡ ਨੇ ਦੂਜਾ ਸਥਾਨ ਹਾਸਲ ਕੀਤਾ। 67-71 ਕਿੱਲੋ ਭਾਰ ਵਰਗ ਵਿੱਚ ਮੁਹੰਮਦ ਕੈਫ ਮਲਟੀਪਰਪਜ਼ ਨੇ ਪਹਿਲਾ ਅਤੇ ਗੁਰਵੀਰ ਸਿੰਘ ਸਮਾਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਲੜਕੀਆਂ ਅੰਡਰ-21, ਭਾਰ ਵਰਗ 45-48 ਕਿੱਲੋ ਵਿੱਚ ਰਾਣੀ ਦੇਵੀ ਪੋਲੋ ਗਰਾਊਂਡ ਨੇ ਪਹਿਲਾ, ਸਕੀਰੂਲ ਮਲਟੀਪਰਪਜ਼ ਨੇ ਦੂਜਾ, ਹਰਨੀਤ ਕੌਰ ਯੂ ਐਸ ਏ ਨੇ ਅਤੇ ਗੁਰਨੂਰ ਕੌਰ ਮਲਟੀਪਰਪਜ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ 54-57 ਵਿੱਚ ਜੋਤੀ, ਪੋਲੋ ਗਰਾਊਂਡ ਨੇ ਪਹਿਲਾ ਅਤੇ ਅੰਜਲੀ ਯੂਐਸਏ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-14 ਉਮਰ ਵਰਗ ਵਿੱਚ ਪੋਲੋ ਗਰਾਊਂਡ ਦੀ ਟੀਮ ਨੇ ਲੇਡੀ ਫਾਤਿਮਾ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਫੁੱਟਬਾਲ ਸੈਂਟਰ ਬਹਾਦਰਗੜ੍ਹ ਦੀ ਟੀਮ, ਗੰਗਾ ਇੰਟਰਨੈਸ਼ਨਲ ਸਕੂਲ ਢਾਬੀ ਗੁੱਜਰਾਂ ਨੂੰ ਹਰਾ ਕੇ ਜੇਤੂ ਰਹੀ। ਅੰਡਰ-21 ਉਮਰ ਵਰਗ ਵਿੱਚ ਸਮਾਣਾ ਗੋਰਾਯਿਆ ਦੀ ਟੀਮ ਨੇ ਅਰਨੌ ਪਾਤੜਾਂ ਨੂੰ 3-0 ਨਾਲ, ਬਲੈਕ ਬਰਡ ਰਾਜਪੁਰਾ ਨੇ ਮਸ਼ੀਗਣ ਕਲੱਬ ਨੂੰ 8-1 ਨਾਲ, ਏ ਐਫ ਸੀ ਨੇ ਨਾਭਾ ਨੂੰ 2-0 ਦੇ ਫ਼ਰਕ ਨਾਲ ਅਤੇ ਬਹਾਦਰਗੜ੍ਹ ਸਨੌਰ ਨੇ ਸੋਜਾ ਨਾਭਾ ਨੂੰ 3-0 ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਟੇਬਲ ਟੈਨਿਸ ਦੇ ਕੁਆਟਰ ਫਾਈਨਲ ਮੈਚ ਅੰਡਰ 21 ਲੜਕਿਆਂ ਵਿੱਚ ਚਿਤਵਨ, ਚਿਤਕਾਰਾ ਨੇ ਚਿਰਾਗ, ਅਰਬਿੰਦੌ ਸਕੂਲ ਨੂੰ, ਵਨਦ, ਚਿਤਕਾਰਾ ਨੇ ਦੀਪਕ, ਡੀਐਮਡਬਲਿਊ ਨੂੰ ਅਤੇ ਮਾਨ ਮੱਕਣ, ਡੀਏਵੀ ਸਕੂਲ ਨੇ ਜਤਿਨ ਰਿਆਨ ਇੰਟਰਨੈਸ਼ਨਲ ਸਕੂਲ ਨੂੰ 3-0 ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਜਤਿਨ, ਡੀ ਐਮ ਡਬਲਿਊ ਨੇ ਹਰਸ਼ਿਤ, ਚਿਤਕਾਰਾ ਨੂੰ 3-2 ਦੇ ਅੰਕਾਂ ਦੇ ਫ਼ਰਮ ਨਾਲ ਹਰਾਇਆ। ਲਾਅਨ ਟੈਨਿਸ ਉਮਰ ਵਰਗ ਅੰਡਰ 14 ਲੜਕਿਆਂ ਵਿੱਚ ਆਦੇਸ਼ਬੀਰ ਸਿੰਘ ਨੇ ਪਹਿਲਾ, ਅੰਸ਼ ਸ਼ਰਮਾ ਨੇ ਦੂਜਾ, ਅਮਨਿੰਦਰ ਸਿੰਘ ਨੇ ਤੀਜਾ ਅਤੇ ਪ੍ਰਭਜੋਤ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ।

Advertisement

Advertisement
Advertisement
Author Image

joginder kumar

View all posts

Advertisement