For the best experience, open
https://m.punjabitribuneonline.com
on your mobile browser.
Advertisement

ਫੁੱਟਬਾਲ: ਕੈਂਬਰਿਜ ਸਕੂਲ ਨੇ ਨੰਗਲ ਮੱਝਾਂ ਦੀ ਟੀਮ ਨੂੰ ਹਰਾਇਆ

09:04 AM Sep 04, 2024 IST
ਫੁੱਟਬਾਲ  ਕੈਂਬਰਿਜ ਸਕੂਲ ਨੇ ਨੰਗਲ ਮੱਝਾਂ ਦੀ ਟੀਮ ਨੂੰ ਹਰਾਇਆ
ਫਗਵਾੜਾ ਜੇਤੂ ਟੀਮ ਪ੍ਰਿੰ. ਜ਼ੋਰਾਵਰ ਸਿੰਘ ਨਾਲ। -ਫੋਟੋ: ਚਾਨਾ
Advertisement

ਫਗਵਾੜਾ: ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਗੇਮਜ਼ ਜ਼ੋਨਲ ਫੁੱਟਬਾਲ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰ. ਜ਼ੋਰਾਵਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਅੰਡਰ-14 ਲੜਕੇ ਤਹਿਤ ਕੈਂਬਰਿਜ ਫਗਵਾੜਾ ਦੀ ਟੀਮ ਨੇ ਨੰਗਲ ਮੱਝਾਂ ਦੀ ਟੀਮ ਨੂੰ 2-0 ਨਾਲ ਹਰਾ ਕੇ ਓਵਰਆਲ ਟਰਾਫ਼ੀ ਜਿੱਤੀ। ਇਸੇ ਤਰ੍ਹਾਂ ਅੰਡਰ-17 ’ਚ ਵੀ ਕੈਂਬਰਿਜ ਦੀ ਟੀਮ ਜੇਤੂ ਰਹੀ। ਇਸ ਪ੍ਰਾਪਤੀ ’ਤੇ ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਟੁੱਟ ਅੰਗ ਹਨ। ਸਕੂਲ ਚੇਅਪਰਸਨ ਜਸਬੀਰਕੌਰ ਬਾਸੀ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ

Advertisement
Advertisement
Author Image

Advertisement