ਫੁਟਬਾਲ: ਉਜ਼ਬੇਕਿਸਤਾਨ ਖ਼ਿਲਾਫ਼ ਮੈਚਾਂ ਲਈ 23 ਮੈਂਬਰੀ ਮਹਿਲਾ ਟੀਮ ਦਾ ਐਲਾਨ
07:17 AM May 28, 2024 IST
ਨਵੀਂ ਦਿੱਲੀ:
Advertisement
ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੇ ਉਜ਼ਬੇਕਿਸਤਾਨ ਖ਼ਿਲਾਫ਼ 31 ਮਈ ਅਤੇ ਚਾਰ ਜੂਨ ਨੂੰ ਤਾਸ਼ਕੰਦ ਵਿੱਚ ਖੇਡੇ ਜਾਣ ਵਾਲੇ ਦੋ ਕੌਮਾਂਤਰੀ ਦੋਸਤਾਨਾ ਮੈਚਾਂ ਲਈ 23 ਮੈਂਬਰੀ ਸੀਨੀਅਰ ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਟੀਮ ਦੀਆਂ 30 ਸੰਭਾਵੀ ਖਿਡਾਰਨਾਂ ਨੇ ਹੈਦਰਾਬਾਦ ਵਿੱਚ ਸ੍ਰੀਨਿਧੀ ਡੈਕਨ ਐੱਫਸੀ ਦੇ ਘਰੇਲੂ ਮੈਦਾਨ ਵਿੱਚ ਦੋ ਹਫ਼ਤਿਆਂ ਤੱਕ ਸਿਖਲਾਈ ਲਈ ਜਿਸ ਤੋਂ ਬਾਅਦ ਮੁੱਖ ਕੋਚ ਐੱਲ ਚੌਬਾ ਦੇਵੀ ਨੇ 23 ਮੈਂਬਰੀ ਟੀਮ ਦੀ ਚੋਣ ਕੀਤੀ। ਭਾਰਤੀ ਟੀਮ ਬੁੱਧਵਾਰ ਨੂੰ ਤਾਸ਼ਕੰਦ ਲਈ ਰਵਾਨਾ ਹੋਵੇਗੀ। ਅੱਜ ਐਲਾਨੀ ਗਈ ਟੀਮ ਵਿੱਚ ਸ਼੍ਰੇਆ ਹੁੱਡਾ, ਮੈਬਾਮ ਲਿੰਥੋਇੰਗਾਂਬੀ ਦੇਵੀ, ਐੱਮ ਮੋਨਾਲੀਸ਼ਾ ਦੇਵੀ, ਐਲ ਅਸ਼ਲਤਾ ਦੇਵੀ, ਸੰਜੂ, ਜੂਲੀ ਕਿਸ਼ਨ, ਅਰੁਨਾ ਬੇਗ, ਕਾਰਤਿਕਾ ਅੰਗਾਮੁਥੂ, ਕਾਵਿਆ, ਨੇਹਾ, ਸੰਧਿਆ ਰੰਗਨਾਥਨ, ਸੰਗੀਤਾ, ਸੌਮਿਆ ਗੁਗੂਲੋਥ, ਅੰਜੂ ਤਮਾਂਗ ਤੇ ਹੋਰ ਸ਼ਾਮਲ ਹਨ। -ਪੀਟੀਆਈ
Advertisement
Advertisement