For the best experience, open
https://m.punjabitribuneonline.com
on your mobile browser.
Advertisement

ਪਸ਼ੂਆਂ ਦੀ ਮੂੰਹ-ਖੁਰ ਦੀ ਬਿਮਾਰੀ ਨੇ ਖੁਰਲੀਆਂ ਖ਼ਾਲੀ ਕੀਤੀਆਂ

07:08 AM Feb 29, 2024 IST
ਪਸ਼ੂਆਂ ਦੀ ਮੂੰਹ ਖੁਰ ਦੀ ਬਿਮਾਰੀ ਨੇ ਖੁਰਲੀਆਂ ਖ਼ਾਲੀ ਕੀਤੀਆਂ
ਪਿੰਡ ਰਾਇਆ ਵਿੱਚ ਮਰੇ ਪਸ਼ੂਆਂ ਕਾਰਨ ਖਾਲੀ ਪਈ ਖੁਰਲੀ।
Advertisement

ਰਮਨਦੀਪ ਸਿੰਘ
ਚਾਉਕੇ, 28 ਫਰਵਰੀ
ਦੁਧਾਰੂ ਪਸ਼ੂਆਂ ਨੂੰ ਪਈ ਮੂੰਹ-ਖੁਰ ਦੀ ਬਿਮਾਰੀ ਨੇ ਮਾਲਵੇ ਵਿੱਚ ਖੁਰਲੀਆਂ ਖ਼ਾਲੀ ਕਰ ਦਿੱਤੀਆਂ ਹਨ ਜਿਸ ਕਾਰਨ ਪਸ਼ੂ ਪਾਲਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਹ ਇਸ ਬਿਮਾਰੀ ਤੋਂ ਬਚਾਅ ਲਈ ਦੇਸੀ ਨੁਕਤੇ ਅਜ਼ਮਾਉਣ ਦੀ ਦੌੜ ਵਿੱਚ ਲੱਗੇ ਹੋਏ ਹਨ। ਪਿੰਡ ਰਾਈਆ ਦੇ ਗੁਰਚੇਤ ਸਿੰਘ ਨੇ ਦੱਸਿਆ ਕਿ ਇਹ ਨਾ-ਮੁਰਾਦ ਬਿਮਾਰੀ ਉਸ ਦੀਆਂ ਤਿੰਨ ਗਾਵਾਂ ਨੂੰ ਖਾ ਗਈ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਵਾਲੀ ਖ਼ਾਲੀ ਪਈ ਖੁਰਲੀ ਵੱਲ ਵੇਖ ਧਾਹ ਨਿਕਲ ਜਾਂਦੀ ਹੈ। ਉਸ ਦੇ ਘਰ ਦੀ ਕਬੀਲਦਾਰੀ ਹੀ ਪਸ਼ੂਆਂ ਦੇ ਦੁੱਧ ’ਤੇ ਚੱਲ ਰਹੀ ਸੀ। ਕਿਸਾਨ ਜਗਸੀਰ ਸਿੰਘ ਨੇ ਕਿਹਾ ਕਿ ਮੂੰਹ-ਖੁਰ ਕਾਰਨ ਉਸ ਦੀਆਂ ਦੋ ਗਾਵਾਂ ਮਰ ਗਈਆਂ, ਜਦੋਂਕਿ ਇੱਕ ਪਸ਼ੂ ਬਿਮਾਰ ਹੈ। ਕਿਸਾਨ ਗੁਰਜੰਟ ਸਿੰਘ, ਮਨਜੀਤ ਸਿੰਘ ਅਤੇ ਬਾਅਦ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ 50-50 ਹਜ਼ਾਰ ਦੀ ਇੱਕ-ਇੱਕ ਗਾਂ ਇਸ ਬਿਮਾਰੀ ਦੀ ਭੇਟ ਚੜ੍ਹ ਗਈ ਹੈ। ਪਿੰਡ ਮੰਡੀ ਕਲਾਂ ਦੇ ਕਿਸਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੰਜ ਪਸ਼ੂ ਨੂੰ ਇਸ ਬਿਮਾਰੀ ਨੇ ਲਪੇਟ ਵਿਚ ਲੈ ਲਿਆ ਸੀ ਅਤੇ ਉਨ੍ਹਾਂ ਦੀ ਦੇਖ-ਭਾਲ ’ਤੇ ਕਾਫ਼ੀ ਖਰਚਾ ਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮਾਸਟਰ ਸੁਖਦੇਵ ਸਿੰਘ ਜਵੰਧਾ ਨੇ ਕਿਹਾ ਕਿ ਦੁਧਾਰੂ ਪਸ਼ੂਆਂ ਦੇ ਮਰਨ ਨਾਲ ਜਿੱਥੇ ਪਸ਼ੂ ਮਾਲਕ ਨੂੰ ਆਰਥਿਕ ਨੁਕਸਾਨ ਹੁੰਦਾ ਹੈ ਉੱਥੇ ਹੀ ਨਕਲੀ ਦੁੱਧ ਦਾ ਕਾਰੋਬਾਰ ਕਰਨ ਵਾਲਿਆਂ ਦਾ ਧੰਦਾ ਵੀ ਵੱਧ ਜਾਂਦਾ ਹੈ। ਉਨ੍ਹਾਂ ਸਰਕਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਸਰਕਾਰੀ ਪਸ਼ੂਆਂ ਦੇ ਫਾਰਮਾਸਿਸਟ ਅਮਰੀਕ ਸਿੰਘ ਨੇ ਕਿਹਾ ਕਿ ਇਹ ਬਿਮਾਰੀ ਬਹੁਤੇ ਪਿੰਡਾਂ ਵਿਚ ਟਾਵੀਂ-ਟਾਵੀਂ ਹੈ। ਪਸ਼ੂਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਹ ਬਿਮਾਰੀ ਸਹੀ ਢੰਗ ਨਾਲ ਦੇਖ-ਭਾਲ ਨਾਲ ਠੀਕ ਹੋ ਜਾਂਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×