ਫੂਡ ਸੇਫਟੀ ਵਿਭਾਗ ਵੱਲੋਂ 430 ਕਿਲੋ ਮਿਲਾਵਟੀ ਖੋਆ ਜ਼ਬਤ
11:25 AM Oct 19, 2024 IST
ਨਵੀਂ ਦਿੱਲੀ, 18 ਅਕਤੂਬਰ
ਦਿੱਲੀ ਦੇ ਫੂਡ ਸੇਫਟੀ ਵਿਭਾਗ ਨੇ ਦੀਵਾਲੀ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੋਰੀ ਗੇਟ ਸਥਿਤ ਖੋਆ ਮੰਡੀ ਵਿੱਚ ਛਾਪੇ ਮਾਰ ਕੇ 430 ਕਿਲੋਗ੍ਰਾਮ ਮਿਲਾਵਟੀ ਖੋਆ ਜ਼ਬਤ ਕੀਤਾ ਹੈ। ਵਿਭਾਗ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, ‘‘ਖੋਏ ਦੇ 10 ਨਮੂਨੇ ਇਕੱਠੇ ਕੀਤੇ ਗਏ ਸਨ ਅਤੇ 430 ਕਿਲੋਗ੍ਰਾਮ ਵਜ਼ਨੀ ਖੋਆ ਜ਼ਬਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਨਸ਼ਟ ਕਰ ਦਿੱਤਾ ਗਿਆ’’ ਉਨ੍ਹਾਂ ਕਿਹਾ ਕਿ ਜ਼ਬਤ ਕੀਤਾ ਗਿਆ ਖੋਆ ਖਰਾਬ ਹੋ ਗਿਆ ਸੀ ਤੇ ਖਪਤਕਾਰਾਂ ਲਈ ਨੁਕਸਾਨਕਾਇਕ ਹੋ ਸਕਦਾ ਸੀ। ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਦੀਵਾਲੀ ਦੌਰਾਨ ਖੋਏ ਦੀ ਮੰਗ ਬਹੁਤ ਵਧ ਜਾਂਦੀ ਹੈ, ਜਿਸ ਕਾਰਨ ਮਿਲਾਵਟਖੋਰੀ ਵੀ ਵਧਦੀ ਹੈ। ਉਨ੍ਹਾਂ ਕਿਹਾ ਕਿ ਇਹ ਛਾਪਾ ਖਪਤਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਾਰਿਆ ਗਿਆ ਸੀ। 15 ਫੂਡ ਸੇਫਟੀ ਅਫਸਰਾਂ ਸਮੇਤ ਪੰਜ ਵਿਸ਼ੇਸ਼ ਟੀਮਾਂ ਨੇ ਛਾਪਾ ਮਾਰਿਆ ਹੈ। -ਪੀਟੀਆਈ
Advertisement
Advertisement