ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਵੱਲ ਧਿਆਨ ਦਿੱਤਾ ਜਾਵੇ: ਗਾਰਸੇਟੀ

06:43 AM Jul 12, 2024 IST

* ਵਿਆਹ ਵਾਂਗ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣ ’ਤੇ ਦਿੱਤਾ ਜ਼ੋਰ

Advertisement

ਅਜੇ ਬੈਨਰਜੀ
ਨਵੀਂ ਦਿੱਲੀ, 11 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਦਿਨਾਂ ਰੂਸ ਦੌਰੇ ਮਗਰੋਂ ਅਮਰੀਕੀ ਸਫ਼ੀਰ ਐਰਿਕ ਗਾਰਸੇਟੀ ਨੇ ਭਾਰਤ-ਅਮਰੀਕਾ ਰੱਖਿਆ ਭਾਈਵਾਲੀ ਨੂੰ ਅਹਿਮ ਕਰਾਰ ਦਿੰਦਿਆਂ ਇਸ ਦੀ ਮਜ਼ਬੂਤੀ ਲਈ ਵਿਆਹ ਵਾਂਗ ਸਬੰਧਾਂ ’ਚ ਰਫ਼ਤਾਰ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਰਿਸ਼ਤੇ ਨੂੰ ਹਲਕੇ ’ਚ ਨਾ ਲਓ ਸਗੋਂ ਇਸ ਦਾ ਰੋਜ਼ ਮਜ਼ਾ ਲਵੋ ਅਤੇ ਆਪਣਾ ਯੋਗਦਾਨ ਪਾਓ। ਇਹ ਵਿਆਹ ਵਰਗਾ ਸਬੰਧ ਹੈ ਅਤੇ ਸਾਨੂੰ ਲੋਕਾਂ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਇਕ-ਦੂਜੇ ਦੀ ਗੱਲ ਸੁਣਨੀ ਚਾਹੀਦੀ ਹੈ।’’ ਗਾਰਸੇਟੀ ਨੇ ਅਮਰੀਕੀ ਵਿਦੇਸ਼ ਵਿਭਾਗ ਅਤੇ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਸ਼ਨ ਵੱਲੋਂ ਕਰਾਏ ਗਏ ਇਕ ਪ੍ਰੋਗਰਾਮ ਦੌਰਾਨ ਇਹ ਗੱਲ ਆਖੀ।
ਦੋ-ਦਿਨਾ ਪ੍ਰੋਗਰਾਮ ਦਾ ਵਿਸ਼ਾ ‘ਭਾਰਤ-ਅਮਰੀਕਾ ਰੱਖਿਆ ਅਤੇ ਸੁਰੱਖਿਆ ਭਾਈਵਾਲੀ ਦੀਆਂ ਕਹਾਣੀਆਂ’ ਹੈ। ਅਮਰੀਕੀ ਸਫ਼ੀਰ ਨੇ ਭਾਰਤ ਦੀ ਰਣਨੀਤਕ ਖੁਦਮੁਖਤਿਆਰੀ ਬਾਰੇ ਕਿਹਾ ਕਿ ਉਹ ਜਾਣਦੇ ਹਨ ਕਿ ਭਾਰਤ ਆਪਣੀ ਰਣਨੀਤਕ ਖੁਦਮੁਖਤਿਆਰੀ ਨੂੰ ਪਸੰਦ ਕਰਦਾ ਹੈ ਪਰ ਜੰਗ ਦੇ ਸਮੇਂ ਵਿੱਚ ਅਜਿਹੀ ਕੋਈ ਚੀਜ਼ ਨਹੀਂ ਹੁੰਦੀ ਹੈ। ਉਂਜ ਉਨ੍ਹਾਂ ਇਸ ਬਾਰੇ ਖੁੱਲ੍ਹ ਕੇ ਕੁਝ ਨਹੀਂ ਆਖਿਆ ਪਰ ਸੰਕੇਤ ਸਪੱਸ਼ਟ ਸਨ ਕਿ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਆਲਮੀ ਮਾਮਲਿਆਂ ’ਤੇ ਨਿਰਪੱਖ ਨਜ਼ਰੀਆ ਨਾ ਅਪਣਾਏ। ਅਮਰੀਕਾ ਅਤੇ ਭਾਰਤ ਨੂੰ ਰਲ ਕੇ ਕੰਮ ਕਰਨ ’ਤੇ ਜ਼ੋਰ ਦਿੰਦਿਆਂ ਗਾਰਸੇਟੀ ਨੇ ਕਿਹਾ, ‘‘ਮੁਸ਼ਕਲ ਦੀ ਘੜੀ ’ਚ ਸਾਨੂੰ ਇੱਕ-ਦੂਜੇ ’ਤੇ ਭਰੋਸਾ ਕਰਨ ਦੀ ਜ਼ਰੂਰਤ ਹੋਵੇਗੀ। ਸਾਨੂੰ ਇੱਕ-ਦੂਜੇ ਦੀਆਂ ਪ੍ਰਣਾਲੀਆਂ ਨੂੰ ਜਾਣਨ ਦੀ ਵੀ ਲੋੜ ਹੈ। ਜੰਗ ਵਿਰੁੱਧ ਸਿਧਾਂਤਕ ਤੌਰ ’ਤੇ ਡਟੇ ਰਹੋ। ਅਸੀਂ ਦੋ ਵੱਖ-ਵੱਖ ਸਭਿਆਚਾਰਾਂ ਵਾਲੇ ਦੋ ਦੇਸ਼ਾਂ ਵਰਗੇ ਨਹੀਂ ਹਾਂ। ਅਸੀਂ ਇੱਕ ਦਿਲ ਵਾਲੇ ਦੋ ਦੇਸ਼ ਹਾਂ। ਅਮਰੀਕਾ ਅਤੇ ਭਾਰਤ ਰਲ ਕੇ ਇਕ ਵੱਡੀ ਤਾਕਤ ਬਣ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਭਾਰਤ ਹੁਣ ਜੰਗੀ ਮਸ਼ਕਾਂ ਲਈ ਅਮਰੀਕਾ ਦਾ ਨੰਬਰ ਇਕ ਭਾਈਵਾਲ ਹੈ। ਗਾਰਸੇਟੀ ਨੇ ਦੱਸਿਆ ਕਿ ਆਸਟਰੇਲੀਆ ਦੇ ਕੰਢੇ ’ਤੇ ਮਾਲਾਬਾਰ ਅਭਿਆਸ ਕੁਆਡ ਵਰਗਾ ਸੀ। ਪੂਰਬੀ ਲੱਦਾਖ਼ ’ਚ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਚੱਲ ਰਹੇ ਵਿਵਾਦ ’ਤੇ ਅਮਰੀਕੀ ਸਫ਼ੀਰ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਨੂੰ ਇਹ ਯਾਦ ਦਿਵਾਉਣ ਦੀ ਜ਼ਰੂਰਤ ਨਹੀਂ ਹੈ ਕਿ ਸਰਹੱਦਾਂ ਕਿੰਨੀਆਂ ਮਹੱਤਵਪੂਰਨ ਹਨ।

Advertisement
Advertisement
Tags :
GarcettiIndia-U.S