For the best experience, open
https://m.punjabitribuneonline.com
on your mobile browser.
Advertisement

ਰੋਜ਼ ਗਾਰਡਨ ਬਠਿੰਡਾ ’ਚ ਫਲਾਵਰ ਸ਼ੋਅ ਅੱਜ

09:13 AM Mar 10, 2024 IST
ਰੋਜ਼ ਗਾਰਡਨ ਬਠਿੰਡਾ ’ਚ ਫਲਾਵਰ ਸ਼ੋਅ ਅੱਜ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 9 ਮਾਰਚ
ਇੱਥੇ ਰੋਜ਼ ਗਾਰਡਨ ਵਿੱਚ 10 ਮਾਰਚ ਨੂੰ ਫੁੱਲਾਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਮੁੱਖ ਆਕਰਸ਼ਣ 50 ਤੋਂ ਵੱਧ ਤਰ੍ਹਾਂ ਦੇ ਫੁੱਲਾਂ ਦੀਆਂ ਵੱਖ-ਵੱਖ ਕਿਸਮਾਂ ਹੋਣਗੀਆਂ। ਇਸ ਫਲਾਵਰ ਸ਼ੋਅ ਦੇ ਨਾਲੋ-ਨਾਲ ਵਧੀਆ ਮੈਨੇਜਮੈਂਟ, ਕਲਚਰਲ ਐਕਟੀਵਿਟੀ, ਹਰਬਲ ਮੈਡੀਸਿਨਲ ਆਰਨਮੇਂਟਲ ਅਤੇ ਫੁੱਲਾਂ ਵਾਲੇ ਪੌਦਿਆਂ ਦੀ ਖ਼ਰੀਦੋ ਫ਼ਰੋਖਤ, ਪੰਜਾਬੀ ਤੇ ਰਾਜਸਥਾਨੀ ਖਾਣੇ ਦੀਆਂ ਸਟਾਲਾਂ, ਬੱਚਿਆਂ ਲਈ ਪੇਂਟਿੰਗ ਮੁਕਾਬਲੇ, ਫ਼ਨ ਐਕਟੀਵਿਟੀ, ਟੈਟੂ ਮੇਕਿੰਗ, ਜਾਦੂ ਦਾ ਸ਼ੋਅ, ਫੁੱਲਾਂ ਦੇ ਗਹਿਣੇ, ਫੈਂਸੀ ਡਰੈੱਸ ਮੁਕਾਬਲੇ, ਰੰਗੋਲੀ, ਪੇਂਟਿੰਗ ਆਦਿ ਇਸ ਮੇਲੇ ਦਾ ਸ਼ਿੰਗਾਰ ਬਣਨਗੇ। ਟਰੀ ਲਵਰਜ਼ ਸੁਸਾਇਟੀ ਨੇ ਸ਼ਹਿਰ ਵਾਸੀਆਂ ਨੂੰ ਇਸ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×