ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੁੱਲ ਉਤਪਾਦਕ ਗੁਰਵਿੰਦਰ ਸੋਹੀ ਸਨਮਾਨਿਤ

07:37 AM Sep 17, 2024 IST
ਸਮਾਗਮ ਦੌਰਾਨ ਐਵਾਰਡ ਹਾਸਲ ਕਰਦੇ ਹੋਏ ਗੁਰਵਿੰਦਰ ਸਿੰਘ ਸੋਹੀ।

ਸਤਵਿੰਦਰ ਬਸਰਾ
ਲੁਧਿਆਣਾ, 16 ਸਤੰਬਰ
ਪੀ.ਏ.ਯੂ. ਦੇ ਪੰਜਾਬ ਐਗਰੀ ਬਿਜ਼ਨਸ ਇਨਕਿਊਬੇਟਰ (ਪਾਬੀ) ਤੋਂ ਫੁੱਲਾਂ ਦੀ ਕਾਸ਼ਤ ਵਿੱਚ ਸਿਖਲਾਈ ਹਾਸਲ ਕਰਨ ਵਾਲੇ ਖੇਤੀ ਉੱਦਮੀ ਗੁਰਵਿੰਦਰ ਸਿੰਘ ਸੋਹੀ ਨੂੰ ਫੁੱਲ ਉਤਪਾਦਨ ਲਈ ਮਾਣਮੱਤੇ ਸਵਰਾਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਸਮਾਗਮ ਬੀਤੇ ਦਿਨੀਂ ਐੱਨ ਏ ਐੱਸ ਸੀ ਨਵੀਂ ਦਿੱਲੀ ਵਿੱਚ ਖੇਤੀ ਤਕਨਾਲੋਜੀ ਮਿਲਣੀ ਦੌਰਾਨ ਦਿੱਤੇ ਗਏ।
ਸ੍ਰੀ ਸੋਹੀ ਨੂੰ ਇਹ ਐਵਾਰਡ ਫੁੱਲਾਂ ਦੀ ਖੇਤੀ ਲਈ ਪਾਏ ਯੋਗਦਾਨ ਲਈ ਦਿੱਤਾ ਗਿਆ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਗੁਰਵਿੰਦਰ ਸਿੰਘ ਸੋਹੀ ਨੂੰ ਮਿਸਾਲੀ ਯੋਗਦਾਨ ਪਾਉਣ ਵਾਲਾ ਫੁੱਲ ਉਤਪਾਦਕ ਕਿਹਾ। ਇਸ ਦੌਰਾਨ ਅਪਰ ਨਿਰਦੇਸ਼ਕ ਸੰਚਾਰ ਅਤੇ ਪਾਬੀ ਦੇ ਮੁੱਖ ਨਿਗਰਾਨ ਡਾ. ਤੇਜਿੰਦਰ ਸਿੰਘ ਰਿਆੜ ਨੇ ਸ੍ਰੀ ਸੋਹੀ ਦੀ ਅਗਵਾਈ ਵਾਲੀ ਆਰ ਟੀ ਐੱਸ ਫਲਾਵਰਜ਼ ਨੂੰ ਫੁੱਲਾਂ ਦੀ ਵਪਾਰਕ ਖੇਤੀ ਲਈ ਸਮਰਪਿਤ ਫਰਮ ਕਿਹਾ। ਪਾਬੀ ਦੇ ਸਹਿ ਮੁੱਖ ਨਿਗਰਾਨ ਡਾ. ਪੂਨਮ ਸਚਦੇਵ ਨੇ ਵੀ ਇਹ ਵੱਕਾਰੀ ਇਨਾਮ ਮਿਲਣ ’ਤੇ ਸ੍ਰੀ ਸੋਹੀ ਨੂੰ ਵਧਾਈ ਦਿੱਤੀ।

Advertisement

Advertisement