ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੜ੍ਹਾਂ ਦੀ ਮਾਰ: ਜ਼ਮੀਨ ਨੂੰ ਅਜੇ ਵੀ ਵਾਹੀਯੋਗ ਨਹੀਂ ਬਣਾ ਸਕੇ ਮੁੱਠਿਆਂਵਾਲਾ ਤੇ ਮੁੰਡਾਪਿੰਡ ਦੇ ਕਿਸਾਨ

10:31 AM Jul 08, 2024 IST

ਗੁਰਬਖਸ਼ਪੁਰੀ
ਤਰਨ ਤਾਰਨ, 7 ਜੁਲਾਈ
ਪਿਛਲੇ ਸਾਲ ਜ਼ਿਲ੍ਹੇ ਅੰਦਰ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਮੰਡ ਖੇਤਰ ਅੰਦਰ ਹੜ੍ਹਾਂ ਦੀ ਚਪੇਟ ਵਿੱਚ ਆਏ ਕਿਸਾਨ ਅਜੇ ਵੀ ਉਸ ਮੁਸ਼ਕਲ ਤੋਂ ਬਾਹਰ ਨਹੀਂ ਆ ਸਕੇ। ਇਸ ਮਾਰ ਨੇ ਜਿੱਥੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਇਆ ਸੀ, ਉਥੇ ਕਿਸਾਨ ਕਣਕ ਦੀ ਫ਼ਸਲ ਵੀ ਨਹੀਂ ਬੀਜ ਸਕੇ ਸਨ। ਅਨੇਕਾਂ ਕਿਸਾਨਾਂ ਦੇ ਖੇਤਾਂ ਵਿੱਚ ਦਰਿਆਵਾਂ ਦੀ ਰੇਤ ਅਤੇ ਭਲ ਦੇ ਭਰ ਜਾਣ ਕਾਰਨ ਕਿਸਾਨਾਂ ਦੇ ਖੇਤ ਅਜੇ ਤੱਕ ਵੀ ਵਾਹੀਯੋਗ ਨਹੀਂ ਬਣ ਸਕੇ। ਇਸ ਮਾਰ ਤੋਂ ਪ੍ਰਭਾਵਿਤ ਸਤਲੁਜ ਦਰਿਆ ਹੇਠਲਾ ਪਿੰਡ ਮੁੱਠਿਆਂਵਾਲਾ ਅਤੇ ਬਿਆਸ ਦਰਿਆ ਦਾ ਮੁੰਡਾਪਿੰਡ ਦੇ ਅਜੇ ਵੀ ਅਨੇਕਾਂ ਕਿਸਾਨ ਤ੍ਰਾਹ-ਤ੍ਰਾਹ ਕਰ ਰਹੇ ਹਨ। ਮੁੱਠਿਆਂਵਾਲਾ ਦੇ ਇਕ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਸੱਤ ਏਕੜ ਜ਼ਮੀਨ ਦੇ ਵਿਚਕਾਰ ਤੋਂ ਦਰਿਆ ਨੇ ਆਪਣਾ ਲਾਂਘਾ ਬਣਾ ਲਿਆ ਹੈ। ਇਹ ਪਾੜ 25 ਫੁੱਟ ਡੂੰਘਾ ਅਤੇ ਡੇਢ ਏਕੜ ਚੌੜਾ ਹੈ। ਇਸ ਜ਼ਮੀਨ ਨੂੰ ਉਹ ਕਿਵੇਂ ਵੀ ਵਾਹੀਯੋਗ ਨਹੀਂ ਬਣਾ ਸਕਦਾ। ਪਿੰਡ ਵਾਸੀਆਂ ਦੀ ਹੜ੍ਹ ਦੌਰਾਨ ਯਥਾਸ਼ਕਤੀ ਮਦਦ ਕਰਦੇ ਰਹੇ ਬਾਬਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪਿੰਡ ਮੁੱਠਿਆਂਵਾਲਾ ਦੀ ਕੁੱਲ 1400 ਏਕੜ ਜ਼ਮੀਨ ਹੜ੍ਹਾਂ ਦੀ ਮਾਰ ਹੇਠ ਆਈ ਸੀ, ਜਿਸ ਵਿੱਚੋਂ 400 ਏਕੜ ਜ਼ਮੀਨ ਅੱਜ ਤੱਕ ਵੀ ਵਾਹੀਯੋਗ ਨਹੀਂ ਬਣ ਸਕੀ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਆਪਣੀ ਜ਼ਮੀਨ ਵਾਹੀਯੋਗ ਬਣਾਉਣ ਲਈ ਸੂਬਾ ਸਰਕਾਰ ਨੇ ਅੱਜ ਤੱਕ ਕੁਝ ਵੀ ਮੁਆਵਜ਼ਾ ਨਹੀਂ ਦਿੱਤਾ। ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਪੰਜਾਬ ਸਰਕਾਰ ਨੂੰ ਇਕ ਪੱਤਰ ਲਿੱਖਿਆ ਹੈ ,ਜਿਸ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ|

Advertisement

Advertisement
Advertisement