ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਕਾਰਨ ਅੰਮ੍ਰਿਤਸਰ ਵਿੱਚ ਜਲ-ਥਲ

06:21 AM Aug 10, 2024 IST
ਅੰਮ੍ਰਿਤਸਰ ਵਿੱਚ ਟੇਲਰ ਰੋਡ ’ਤੇ ਖੜ੍ਹੇ ਮੀਂਹ ਦੇ ਪਾਣੀ ’ਚੋਂ ਲੰਘਦੇ ਹੋਏ ਵਾਹਨ ਚਾਲਕ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਅਗਸਤ
ਇੱਥੇ ਅੱਜ ਤੜਕੇ ਪਏ ਮੀਂਹ ਕਾਰਨ ਸ਼ਹਿਰ ਵਿੱਚ ਜਲ-ਥਲ ਹੋ ਗਿਆ ਜਿਸ ਦੌਰਾਨ ਨੀਵੇਂ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ ਜੋ ਕਈ ਥਾਵਾਂ ’ਤੇ ਨਿਕਾਸੀ ਨਾ ਹੋਣ ਤੱਕ ਸ਼ਾਮ ਤੱਕ ਖੜ੍ਹਾ ਸੀ। ਅੱਜ ਤੜਕੇ ਲਗਭਗ ਸਾਢੇ ਚਾਰ ਵਜੇ ਹਲਕੀ ਬੂੰਦਾਬਾਂਦੀ ਸ਼ੁਰੂ ਹੋਈ ਜੋ ਬਾਅਦ ਵਿੱਚ ਮੋਹਲੇਧਾਰ ਮੀਂਹ ਦੇ ਰੂਪ ਵਿੱਚ ਬਦਲ ਗਈ।
ਲਗਭਗ ਦੋ ਘੰਟੇ ਲਗਾਤਾਰ ਪਏ ਮੀਂਹ ਕਾਰਨ ਸ਼ਹਿਰ ਵਿੱਚ ਜਲ-ਥਲ ਹੋ ਗਿਆ। ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ਵੀ ਪਾਣੀ ਨਾਲ ਭਰ ਗਈ। ਐਲੀਵੇਟਿਡ ਰੋਡ, ਲਾਰੈਂਸ ਰੋਡ, ਐੱਮਐੱਮ ਮਾਲਵੀਆ ਰੋਡ, ਟੇਲਰ ਰੋਡ, ਕੁਈਨਜ਼ ਰੋਡ ਅਤੇ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਕਈ ਥਾਵਾਂ ’ਤੇ ਪਾਣੀ ਖੜ੍ਹਾ ਹੋ ਗਿਆ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਭਾਵੇਂ ਵਧੇਰੇ ਥਾਵਾਂ ਤੋਂ ਮੀਂਹ ਦੇ ਪਾਣੀ ਦੀ ਨਿਕਾਸੀ ਹੋ ਗਈ ਸੀ, ਪਰ ਕੁਝ ਥਾਵਾਂ ’ਤੇ ਦੇਰ ਸ਼ਾਮ ਤੱਕ ਵੀ ਪਾਣੀ ਖੜ੍ਹਾ ਸੀ।

Advertisement

Advertisement