ਬਿਹਾਰ ਦੇ ਕਈ ਜ਼ਿਲ੍ਹਿਆਂ ’ਚ ਹੜ੍ਹ ਦੀ ਚਿਤਾਵਨੀ
08:01 AM Sep 29, 2024 IST
Advertisement
ਪਟਨਾ, 28 ਸਤੰਬਰ
ਬਿਹਾਰ ਸਰਕਾਰ ਨੇ ਵਾਲਮੀਕਿਨਗਰ ਅਤੇ ਬੀਰਪੁਰ ਬੈਰਾਜ ਤੋਂ ਪਾਣੀ ਛੱਡਣ ਮਗਰੋਂ ਸੂਬੇ ਦੇ ਉੱਤਰ-ਪੂਰਬੀ ਅਤੇ ਕੇਂਦਰੀ ਹਿੱਸਿਆਂ ਵਿੱਚ ਕੋਸੀ, ਗੰਡਕ ਅਤੇ ਗੰਗਾ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦੇ ਨਾਲ-ਨਾਲ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਰਾਜ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸੰਤੋਸ਼ ਕੁਮਾਰ ਮੱਲ ਨੇ ਦੱਸਿਆ ਕਿ ਦੁਪਹਿਰ ਤੱਕ ਬੀਰਪੁਰ ਬੈਰਾਜ ਤੋਂ ਕੋਸੀ ਦਰਿਆ ਵਿੱਚ 5.7 ਲੱਖ ਕਿਊੁਸਿਕ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੰਢਿਆਂ ਦੀ ਸੁਰੱਖਿਆ ਲਈ ਸਾਰੇ ਉਪਾਅ ਯਕੀਨੀ ਬਣਾਏ ਗਏ ਹਨ। ਇਸੇ ਤਰ੍ਹਾਂ ਵਾਲਮੀਕਿਨਗਰ ਬੈਰਾਜ ਤੋਂ ਦੁਪਹਿਰ ਤੱਕ 4.20 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਸੀਨੀਅਰ ਅਧਿਕਾਰੀ ਨੇ ਕਿਹਾ, ‘ਪਿਛਲੇ ਦੋ-ਤਿੰਨ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਜ ਭਰ ਵਿੱਚ ਕਈ ਨਦੀਆਂ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ। -ਪੀਟੀਆਈ
Advertisement
Advertisement
Advertisement