ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਖਨਾ ਝੀਲ ਤੋਂ ਪਾਣੀ ਛੱਡਣ ਕਾਰਨ ਬਲਟਾਣਾ ਵਿੱਚ ਹੜ੍ਹ ਵਰਗੇ ਹਾਲਾਤ

08:53 AM Jul 10, 2023 IST
ਪੈਂਟਾ ਹਾਊਸ ਸੁਸਾਇਟੀ ਵੱਲ ਡਿੱਗੀ ਕੰਧ ਕਾਰਨ ਨੁਕਸਾਨੀਆਂ ਗਈਆਂ ਕਾਰਾਂ। ਫੋਟੋ: ਰਵੀ ਕੁਮਾਰ

ਹਰਜੀਤ ਸਿੰਘ
ਜ਼ੀਰਕਪੁਰ, 9 ਜੁਲਾਈ
ਚੰਡੀਗੜ੍ਹ ਸੁਖਨਾ ਝੀਲ ਵਿੱਚੋਂ ਪਾਣੀ ਛੱਡਣ ਕਾਰਨ ਬਲਟਾਣਾ ਖੇਤਰ ਵਿੱਚ ਪਾਣੀ ਭਰ ਗਿਆ। ਬਲਟਾਣਾ ਪੁਲੀਸ ਚੌਕੀ ਵਿੱਚ ਪਾਣੀ ਭਰ ਗਿਆ। ਚੁਆਇਸ ਹੋਟਲ ਵਾਲੀ ਸੜਕ ਬੰਦ ਹੋਣ ਕਾਰਨ ਲੋਕਾਂ ਦਾ ਇਸ ਸੜਕ ਰਾਹੀਂ ਸੰਪਰਕ ਟੁੱਟ ਗਿਆ। ਸਭ ਤੋਂ ਮਾੜੀ ਸਥਿਤੀ ਸ਼ਹਿਰ ਦੀਆਂ ਮੁੱਖ ਅਤੇ ਅੰਦਰੂਨੀ ਸੜਕਾਂ ਬਣੀ। ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਮੈਟਰੋ ਮਾਲ ਦੇ ਸਾਹਮਣੇ, ਪਟਿਆਲਾ ਰੋਡ ’ਤੇ ਨਾਭਾ ਸਾਹਿਬ ਰੋਡ ਦੇ ਸਾਹਮਣੇ, ਸ਼ਿਵਾਲਿਕ ਵਿਹਾਰ ਕਲੋਨੀ, ਭਬਾਤ ਰੋਡ, ਗੁਰਦੇਵ ਕਲੋਨੀ, ਗ੍ਰੀਨ ਐਨਕਲੇਵ, ਭਬਾਤ ਖੇਤਰ ਸਣੇ ਹੋਰਨਾ ਖੇਤਰਾਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਪੰਚਕੂਲਾ ਖੇਤਰ ਤੋਂ ਪਾਣੀ ਆਉਣ ਕਾਰਨ ਢਕੋਲੀ ਤੋਂ ਲੰਘ ਰਿਹਾ ਗੰਦੇ ਪਾਣੀ ਦਾ ਚੋਅ ਸਵੇਰ ਕਾਫੀ ਦੇਰ ਤੱਕ ਓਵਰਫਲੋਅ ਹੋ ਕੇ ਚਲਦਾ ਰਿਹਾ ਪਰ ਸ਼ਾਮ ਤੱਕ ਪਾਣੀ ਹੇਠਾਂ ਉਤਰ ਗਿਆ। ਸ਼ਿਵਾਲਿਕ ਵਿਹਾਰ ਕਲੋਨੀ ਵਿੱਚ ਸੀਵਰੇਜ ਦਾ ਪਾਣੀ ਘਰਾਂ ਵਿੱਚ ਦਾਖ਼ਲ ਹੋ ਗਿਆ। ਪ੍ਰਸ਼ਾਸਨ ਵੱਲੋਂ ਸਮੱਸਿਆ ਦਾ ਹੱਲ ਕਰਵਾਉਣ ਦੇ ਯਤਨ ਕੀਤੇ ਗਏ।

Advertisement

Advertisement
Tags :
ਸੁਖਨਾਹੜ੍ਹਹਾਲਾਤਕਾਰਨਛੱਡਣਪਾਣੀ:ਬਲਟਾਣਾਵਰਗੇਵਿੱਚ