ਅਫ਼ਗ਼ਾਨਿਸਤਾਨ ’ਚ ਭਾਰੀ ਮੀਂਹ ਕਾਰਨ ਹੜ੍ਹ: 33 ਮੌਤਾਂ ਤੇ 600 ਘਰ ਤਬਾਹ
11:44 AM Apr 15, 2024 IST
ਇਸਲਾਮਾਬਾਦ, 15 ਅਪਰੈਲ
ਅਫ਼ਗ਼ਾਨਿਸਤਾਨ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਤਿੰਨ ਦਿਨਾਂ ਵਿੱਚ ਘੱਟੋ-ਘੱਟ 33 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 27 ਜ਼ਖ਼ਮੀ ਹੋ ਗਏ। ਕੁਦਰਤੀ ਆਫ਼ਤ ਪ੍ਰਬੰਧਨ ਮੰਤਰਾਲੇ ਦੇ ਤਾਲਿਬਾਨ ਦੇ ਬੁਲਾਰੇ ਅਬਦੁੱਲਾ ਜਨਾਨ ਸੈਕ ਨੇ ਕਿਹਾ ਕਿ ਰਾਜਧਾਨੀ ਕਾਬੁਲ ਅਤੇ ਕਈ ਸੂਬਿਆਂ ਵਿੱਚ ਅਚਾਨਕ ਹੜ੍ਹ ਆ ਗਏ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ 600 ਤੋਂ ਵੱਧ ਘਰ ਤਬਾਹ ਜਾਂ ਨੁਕਸਾਨੇ ਗਏ ਹਨ, ਜਦਕਿ 200 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਗਈ ਹੈ। 800 ਹੈਕਟੇਅਰ ਖੇਤੀ ਤਬਾਹ ਹੋ ਗਈ ਤੇ 85 ਕਿਲੋਮੀਟਰ ਸੜਕਾਂ ਨੂੰ ਨੁਕਸਾਨ ਪੁੱਜਿਆ ਹੈ।
Advertisement
Advertisement