ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਿਆਲਾ ਵਿੱਚ ਭਾਰੀ ਮੀਂਹ ਪੈਣ ਕਾਰਨ ਹੋਈ ਜਲ-ਥਲ

07:51 AM Jul 18, 2024 IST
ਪਟਿਆਲਾ ’ਚ ਬੁੱਧਵਾਰ ਨੂੰ ਪਏ ਮੀਂਹ ਦੌਰਾਨ ਸੜਕਾਂ ’ਤੇ ਭਰਿਆ ਪਾਣੀ। -ਫੋਟੋ: ਰਾਜੇਸ਼ ਸੱਚਰ

ਆਤਿਸ਼ ਗੁਪਤਾ
ਚੰਡੀਗੜ੍ਹ, 17 ਜੁਲਾਈ
ਪੰਜਾਬ ਵਿੱਚ ਅੱਜ ਦੂਜੇ ਦਿਨ ਵੀ ਪਟਿਆਲਾ, ਚੰਡੀਗੜ੍ਹ, ਮੁਹਾਲੀ, ਫ਼ਤਹਿਗੜ੍ਹ ਸਾਹਿਬ ਤੇ ਰੋਪੜ ਦੇ ਕੁਝ ਖੇਤਰਾਂ ਵਿੱਚ ਮੀਂਹ ਪਿਆ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਮਾਮੂਲੀ ਰਾਹਤ ਮਹਿਸੂਸ ਹੋਈ, ਜਦੋਂਕਿ ਸੂੂਬੇ ਦਾ ਜ਼ਿਆਦਾਤਰ ਖੇਤਰ ਖੁਸ਼ਕ ਰਿਹਾ। ਮੌਸਮ ਵਿਗਿਆਨੀਆਂ ਨੇ 18 ਜੁਲਾਈ ਨੂੰ ਪੰਜਾਬ ਵਿੱਚ ਕੁਝ ਥਾਵਾਂ ’ਤੇ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਅੱਜ ਸਵੇਰ ਤੋਂ ਪਟਿਆਲਾ ਸ਼ਹਿਰ ਵਿੱਚ ਭਰਵਾਂ ਮੀਂਹ ਪਿਆ, ਜਿਥੇ ਕੁਝ ਸਮੇਂ ਵਿੱਚ ਹੀ 32 ਐੱਮਐੱਮ ਮੀਂਹ ਪਿਆ ਹੈ। ਤੇਜ਼ ਮੀਂਹ ਪੈਣ ਕਰਕੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਜਿਸ ਕਰਕੇ ਰਾਹਗੀਰਾਂ ਨੂੰ ਸੜਕਾਂ ਤੋਂ ਗੁਜ਼ਰਨਾ ਮੁਸ਼ਕਲ ਹੋ ਗਿਆ। ਇਸ ਤੋਂ ਇਲਾਵਾ ਮੁਹਾਲੀ, ਚੰਡੀਗੜ੍ਹ, ਫ਼ਤਹਿਗੜ੍ਹ ਸਾਹਿਬ ਵਿੱਚ ਹਲਕਾ ਮੀਂਹ ਪਿਆ। ਮੀਂਹ ਕਰਕੇ ਤਾਪਮਾਨ ਵਿੱਚ ਗਿਰਾਵਟ ਦਰਜ ਹੋਈ।

Advertisement

ਬਾਰਸ਼ ਪੈਣ ਦੇ ਬਾਵਜੂਦ ਬਿਜਲੀ ਦੀ ਮੰਗ 16078 ਮੈਗਾਵਾਟ ਹੋਈ

ਪਟਿਆਲਾ (ਪੱਤਰ ਪ੍ਰੇਰਕ): ਭਾਵੇਂ ਸੂਬੇ ਵਿੱਚ ਕਈ ਥਾਈਂ ਬਾਰਸ਼ ਪੈ ਗਈ ਹੈ ਪਰ ਬਿਜਲੀ ਦੀ ਮੰਗ ਅਚਾਨਕ ਸਾਰੇ ਸੀਜ਼ਨ ਦਾ ਰਿਕਾਰਡ ਤੋੜ ਗਈ ਹੈ। ਅੱਜ ਬਿਜਲੀ ਦੀ ਮੰਗ 16078 ਮੈਗਾਵਾਟ ਰਹੀ, ਜੋ ਬਾਰਸ਼ ਪੈਣ ਦੇ ਬਾਵਜੂਦ ਵੀ ਨਹੀਂ ਘਟੀ, ਪਾਵਰਕੌਮ ਕੋਲ ਮੌਜੂਦ ਬਿਜਲੀ 16000 ਮੈਗਾਵਾਟ ਹੀ ਹੈ, ਪਰ ਫਿਰ ਵੀ ਪਾਵਰਕੌਮ ਦਾ ਦਾਅਵਾ ਹੈ ਕਿ ਉਸ ਨੇ ਪੰਜਾਬ ਵਿੱਚ ਕਿਤੇ ਵੀ ਕੱਟ ਨਹੀਂ ਲਗਾਇਆ। ਇਹ ਮੰਗ ਬਾਰਸ਼ ਪੈਣ ਕਾਰਨ ਘਟਣੀ ਚਾਹੀਦੀ ਸੀ ਪਰ ਇਸ ਦੇ ਬਾਵਜੂਦ ਮੰਗ ਵਧ ਗਈ ਹੈ।

Advertisement
Advertisement