ਦਿੱਲੀ ’ਚ ਮੌਸਮ ਵਿਗੜਨ ਕਾਰਨ ਉਡਾਣਾਂ ਪ੍ਰਭਾਵਿਤ
09:19 PM Jun 01, 2025 IST
ਨਵੀਂ ਦਿੱਲੀ, 1 ਜੂਨ
Advertisement
ਕੌਮੀ ਰਾਜਧਾਨੀ ਦੇ ਕਈ ਖੇਤਰਾਂ ’ਚ ਅੱਜ ਭਰਵਾਂ ਤੇ ਦਰਮਿਆਨਾ ਮੀਂਹ ਪਿਆ ਤੇ ਤੇਜ਼ ਹਵਾਵਾਂ ਚੱਲੀਆਂ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਦਿੱਲੀ ਦੇ ਕੁਝ ਖੇਤਰਾਂ ਵਿੱਚ 30 ਤੋਂ 40 ਕਿੱਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਅਤੇ ਮੀਂਹ ਪਿਆ। ਅਜਿਹੇ ਵਿੱਚ ਮੌਸਮ ਖ਼ਰਾਬ ਹੋਣ ਕਾਰਨ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ ਹੋਈਆਂ। ਇਸ ਦੌਰਾਨ ਦਿੱਲੀ ਤੋਂ ਚਾਰ ਉਡਾਣਾਂ ਦਾ ਰਸਤਾ ਬਦਲਣਾ ਪਿਆ। ਸੂਤਰਾਂ ਅਨੁਸਾਰ ਦੋ ਉਡਾਣਾਂ ਨੂੰ ਕ੍ਰਮਵਾਰ ਚੰਡੀਗੜ੍ਹ ਅਤੇ ਅੰਮ੍ਰਿਤਸਰ ਭੇਜਿਆ ਗਿਆ ਜਦਕਿ ਦੋ ਹੋਰਨਾਂ ਨੂੰ ਜੈਪੂਰ ਭੇਜਿਆ ਗਿਆ। ਇਸ ਤੋਂ ਇਲਾਵਾ 350 ਉਡਾਣਾਂ ਆਪਣੇ ਸਮੇਂ ਤੋਂ ਪਛੜ ਗਈਆਂ। -ਪੀਟੀਆਈ
Advertisement
Advertisement