ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਆਲਾਲੰਪੁਰ ਜਾ ਰਹੀ ਉਡਾਣ ਤਕਨੀਕੀ ਖਰਾਬੀ ਕਾਰਨ ਹੈਦਰਾਬਾਦ ਪਰਤੀ

07:07 AM Jun 21, 2024 IST

ਹੈਦਰਾਬਾਦ: ਸਥਾਨਕ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੋਂ ਅੱਜ ਤੜਕੇ ਕੁਆਲਾਲੰਪੁਰ ਲਈ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਮਲੇਸ਼ੀਆ ਏਅਰਲਾਈਨ ਦੇ ਪਾਇਲਟ ਨੂੰ ਇੰਜਣ ’ਚ ਕਿਸੇ ਤਕਨੀਕੀ ਖਰਾਬੀ ਦਾ ਪਤਾ ਲੱਗਣ ’ਤੇ ਜਹਾਜ਼ ਨੂੰ ਵਾਪਸ ਹੈਦਰਾਬਾਦ ਲਿਆਂਦਾ ਗਿਆ। ਹਵਾਈ ਅੱਡੇ ਦੇ ਸੂਤਰਾਂ ਮੂਤਾਬਕ ਉਡਾਣ ਐੱਮਐੱਚ 199 ਬੁੱਧਵਾਰ ਤੇ ਵੀਰਵਾਰ ਦੀ ਦਰਿਮਆਨੀ ਰਾਤ ਨੂੰ 12.45 ਵਜੇ ਰਵਾਨਾ ਹੋਈ ਸੀ ਪਰ ਤਕਨੀਕੀ ਕਾਰਨਾਂ ਕਰਕੇ ਕੁਝ ਦੇਰ ਬਾਅਦ ਉਹ ਵਾਪਸ ਆ ਗਈ। ਜਹਾਜ਼ ’ਚ 138 ਯਾਤਰੀ ਸਵਾਰ ਸਨ। ਹਾਲਾਂਕਿ ਇਹ ਉਡਾਣ ਰਾਤ 12.15 ਵਜੇ ਰਵਾਨਾ ਹੋਣੀ ਸੀ। ਸੂਤਰਾਂ ਨੇ ਦੱਸਿਆ ਕਿ ਉਡਾਣ 3.21 ਵਜੇ ਇੱਥੇ ਹਵਾਈ ਅੱਡੇ ’ਤੇ ਮੁੜ ਆਈ ਜਿਥੇ ਹੰਗਾਮੀ ਲੈਂਡਿੰਗ ਦੇ ਸਾਰੇ ਪ੍ਰਬੰਧ ਸਨ। ਮਲੇਸ਼ੀਆ ਏਅਰਲਾਈਨਜ਼ ਨੇ ਇੱਕ ਬਿਆਨ ’ਚ ਕਿਹਾ, ‘‘ਜਹਾਜ਼ ਉਡਾ ਰਹੇ ਪਾਇਲਟ ਵੱਲੋਂ ਕਿਸੇ ਵੀ ਐਮਰਜੈਂਸੀ ਦਾ ਐਲਾਨ ਨਹੀਂ ਕੀਤਾ ਗਿਆ।’’ ਬਿਆਨ ਮੁਤਾਬਕ, ‘‘ਹੈਦਰਾਬਾਦ ਤੋਂ ਕੁਆਲਾਲੰਪੁਰ ਜਾ ਰਹੀ ਉਡਾਣ ਐੱਮਐੱਚ199 ਦੇ ਇੱਕ ਇੰਜਣ ਸਬੰਧੀ ਕੋਈ ਸਮੱਸਿਆ ਸਾਹਮਣੇ ਆਉਣ ’ਤੇ ਜਹਾਜ਼ ਵਾਪਸ ਹੈਦਰਾਬਾਦ ਹਵਾਈ ਅੱਡੇ ’ਤੇ ਉਤਾਰ ਲਿਆ ਗਿਆ। -ਪੀਟੀਆਈ

Advertisement

Advertisement