ਡਰੋਨ ਵਰਗੀਆਂ ਚੀਜ਼ਾਂ ਨਜ਼ਰ ਆਉਣ ਬਾਅਦ ਅੰਮ੍ਰਿਤਸਰ ਹਵਾਈ ਅੱਡੇ ’ਤੇ 3 ਘੰਟਿਆਂ ਤੱਕ ਉਡਾਣ ਸੇਵਾਵਾਂ ਠੱਪ ਰਹੀਆਂ
05:00 PM Aug 28, 2024 IST
Advertisement
ਅੰਮ੍ਰਿਤਸਰ, 28 ਅਗਸਤ
ਅੰਮ੍ਰਿਤਸਰ ਦੇ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਟਾਵਰ ਨੂੰ ਅਚਾਨਕ ਹਵਾਈ ਖੇਤਰ ਵਿੱਚ ‘ਡਰੋਨ’ ਵਰਗੀਆਂ 3 ਵਸਤੂਆਂ ਦਾ ਪਤਾ ਲੱਗਣ ਤੋਂ ਬਾਅਦ ਇੱਥੋਂ ਦੇ ਹਵਾਈ ਅੱਡੇ ’ਤੇ ਹਵਾਈ ਸੇਵਾ ਲਗਪਗ ਤਿੰਨ ਘੰਟੇ ਲਈ ਠੱਪ ਰਹੀ। ਇਸ ਘਟਨਾ ਨੇ ਉਸ ਸਮੇਂ ਹਵਾਈ ਅੱਡੇ 'ਤੇ ਉਤਰਨ ਅਤੇ ਉਡਾਣ ਭਰਨ ਵਾਲੀਆਂ ਸਾਰੀਆਂ ਨਿਰਧਾਰਤ ਉਡਾਣਾਂ ਵਿਚ ਵਿਘਨ ਪਾ ਦਿੱਤਾ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਜਕਾਰੀ ਨਿਰਦੇਸ਼ਕ ਸੰਦੀਪ ਅਗਰਵਾਲ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ 10.10 ਵਜੇ ਵਾਪਰੀ ਅਤੇ ਕਰੀਬ ਤਿੰਨ ਘੰਟੇ ਤੱਕ ਡਰੋਨ ਵਰਗੀਆਂ ਵਸਤੂਆਂ ਦੀਆਂ ਗਤੀਵਿਧੀਆਂ ਚਲਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਰਾਤ 10.10 ਵਜੇ ਤੋਂ 12.45 ਵਜੇ ਤੱਕ ਹਵਾਈ ਅੱਡੇ 'ਤੇ ਉਡਾਣ ਸੰਚਾਲਨ ਮੁਅੱਤਲ ਰਿਹਾ, ਜਿਸ ਤੋਂ ਬਾਅਦ ਏਟੀਸੀ ਟਾਵਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ।
Advertisement
Advertisement
Advertisement