For the best experience, open
https://m.punjabitribuneonline.com
on your mobile browser.
Advertisement

ਸੈਕਟਰ-49 ਡੀ ਦੇ ਫਲੈਟ ਵਾਸੀ ਗੰਦੇ ਪਾਣੀ ਤੋਂ ਪ੍ਰੇਸ਼ਾਨ

08:46 AM May 08, 2024 IST
ਸੈਕਟਰ 49 ਡੀ ਦੇ ਫਲੈਟ ਵਾਸੀ ਗੰਦੇ ਪਾਣੀ ਤੋਂ ਪ੍ਰੇਸ਼ਾਨ
ਸੈਕਟਰ-49 ਡੀ ਦੇ ਘਰ ਵਿੱਚ ਆਇਆ ਗੰਦਾ ਪਾਣੀ।
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 7 ਮਈ
ਚੰਡੀਗੜ੍ਹ ਦੇ ਸੈਕਟਰ-49 ਡੀ ਸਥਿਤ ਹਾਊਸਿੰਗ ਬੋਰਡ ਕਲੋਨੀ ਦੇ ਫਲੈਟ ਵਾਸੀਆਂ ਨੇ ਆਪਣੇ ਘਰਾਂ ਵਿੱਚ ਗੰਦੇ ਪਾਣੀ ਦੀ ਸਪਲਾਈ ਹੋਣ ਦੀ ਸ਼ਿਕਾਇਤ ਕੀਤੀ ਹੈ। ਕਲੋਨੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਮੰਗਲਵਾਰ ਸ਼ਾਮ ਨੂੰ ਉਨ੍ਹਾਂ ਦੇ ਫਲੈਟਾਂ ਵਿੱਚ ਗੰਦੇ ਪਾਣੀ ਦੀ ਸਪਲਾਈ ਕੀਤੀ ਗਈ, ਇਹ ਪਾਣੀ ਪੀਣ ਯੋਗ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਪਾਣੀ ਦੀਆਂ ਟੂਟੀਆਂ ਖੋਲ੍ਹੀਆਂ ਤਾਂ ਮਿੱਟੀ ਰੰਗ ਦਾ ਪਾਣੀ ਨਿਕਲਿਆ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਇਲਾਕੇ ਦੇ ਲੋਕ ਖ਼ਾਸ ਕਰ ਕੇ ਬਜ਼ੁਰਗ ਅਤੇ ਬੱਚੇ ਬਿਮਾਰ ਹੋ ਰਹੇ ਹਨ। ਬੱਚੇ ਡਾਇਰੀਆ ਤੋਂ ਪੀੜਤ ਹਨ ਅਤੇ ਕਈਆਂ ਨੂੰ ਪੇਟ ਖ਼ਰਾਬ ਹੋਣ ਦੀ ਸ਼ਿਕਾਇਤ ਵੀ ਹੋ ਰਹੀ ਹੈ। ਇਲਾਕਾ ਵਾਸੀ ਵਿਨੈ ਵਰਮਾ, ਅਮਿਤ ਕੁਮਾਰ, ਆਸ਼ਾ ਰਾਣੀ, ਸ਼ਿਵ ਕੁਮਾਰ ਆਦਿ ਨੇ ਦੱਸਿਆ ਕਿ ਅੱਜ ਫਲੈਟ ਨੰਬਰ 2565 ਤੋਂ 2968 ਤੱਕ ਉਨ੍ਹਾਂ ਦੇ ਘਰਾਂ ਵਿੱਚ ਗੰਦੇ ਪਾਣੀ ਦੀ ਸਪਲਾਈ ਹੋਣ ਕਾਰਨ ਲੋਕ ਬਿਮਾਰ ਹੋ ਰਹੇ ਹਨ। ਇਨ੍ਹਾਂ ਸਾਰਿਆਂ ਨੇ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਦੇ ਹੱਲ ਲਈ ਸਪਲਾਈ ਲਾਈਨ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ।

Advertisement

ਨਿਗਮ ਦੀ ਟੀਮ ਵੱਲੋਂ ਘਰਾਂ ਦੀ ਚੈਕਿੰਗ

ਇਲਾਕੇ ਵਿੱਚ ਗੰਦੇ ਪਾਣੀ ਦੀ ਸਪਲਾਈ ਦੀ ਸਮੱਸਿਆ ਬਾਰੇ ਨਗਰ ਨਿਗਮ ਦੇ ਪਬਲਿਕ ਹੈਲਥ ਵਿਭਾਗ ਦੇ ਐਸਈ ਹਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ’ਤੇ ਇਲਾਕੇ ਦੇ ਐਸਡੀਓ ਨੇ ਆਪਣੀ ਟੀਮ ਨਾਲ ਸ਼ਾਮ ਨੂੰ ਸਪਲਾਈ ਸਮੇਂ ਦੌਰਾਨ ਇਨ੍ਹਾਂ ਘਰਾਂ ਦੀ ਚੈਕਿੰਗ ਕੀਤੀ। ਇਨ੍ਹਾਂ ਘਰਾਂ ਦੇ ਨਿੱਜੀ ਜੀਟੀਜ਼ ਬਲਾਕ ਪਾਏ ਗਏ। ਇਲਾਕਾ ਵਾਸੀਆਂ ਵੱਲੋਂ ਅਕਸਰ ਹਰ ਵਾਰ ਜੀਟੀਜ਼ ਬਲਾਕ ਦੇ ਬੰਦ ਹੋਣ ’ਤੇ ਗੰਦੇ ਪਾਣੀ ਦੀ ਸ਼ਿਕਾਇਤ ਹੁੰਦੀ ਸੀ। ਨਗਰ ਨਿਗਮ ਦੀ ਟੀਮ ਵੱਲੋਂ ਇਲਾਕਾ ਵਾਸੀਆਂ ਨੂੰ ਸਮੇਂ-ਸਮੇਂ ’ਤੇ ਆਪਣੇ ਜੀਟੀ ਦੀ ਸਫ਼ਾਈ ਕਰਵਾਉਣ ਲਈ ਸਲਾਹ ਦਿੱਤੀ ਗਈ ਸੀ ਤਾਂ ਜੋ ਇਹ ਸ਼ਿਕਾਇਤ ਨਾ ਆਵੇ, ਪਰ ਉਨ੍ਹਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਭਲਕੇ ਸ਼ਿਕਾਇਤਕਰਤਾ ਦੇ ਜੀਟੀ ਨੂੰ ਸੀਵਰੇਜ ਵਿੰਗ ਦੀ ਮਦਦ ਨਾਲ ਠੀਕ ਕਰਨ ਲਈ ਭੇਜਿਆ ਜਾਵੇਗਾ।

Advertisement
Author Image

joginder kumar

View all posts

Advertisement
Advertisement
×