ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੰਡੀ ਦੀ ਕੁਸ਼ਤੀ ਪਹਿਲਵਾਨ ਜੱਸਾ ਪੱਟੀ ਨੇ ਜਿੱਤੀ

10:45 AM Oct 04, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਕਤੂਬਰ
ਸੱਚ ਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਸਦਕਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਵਸੀਲੇ ਨਾਲ ਦਲਬਾਰਾ ਸਿੰਘ ਟਿਵਾਣਾ ਅਤੇ ਉਘੇ ਸਾਰੰਘੀ ਵਾਦਕ ਲਾਭ ਸਿੰਘ ਬੈਦਵਾਣ ਦੇ ਸਮਾਜਸੇਵੀ ਪਰਿਵਾਰਾਂ ਵੱਲੋਂ 12ਵਾਂ ਕੁਸ਼ਤੀ ਦੰਗਲ ਪਿੰਡ ਕਜਹੇੜੀ ਵਿੱਚ ਕਰਵਾਇਆ ਗਿਆ। ਮੁੱਖ ਪ੍ਰਬੰਧਕਾਂ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਲਾ ਕਜਹੇੜੀ, ਬਲਜਿੰਦਰ ਸਿੰਘ ਬਿੰਦਾ ਤੇ ਜਸਵਿੰਦਰ ਸਿੰਘ ਕਾਲਾ ਬੈਦਵਾਣ ਧਨਾਸ, ਰਿੰਕੂ, ਗੁਰੀ, ਗੁਰਸ਼ਬਦ, ਜਸਕਰਨ, ਬੱਬੂ, ਮਨਵੀਰ, ਬਲਜੋਤ ਸਮੇਤ ਪਤਵੰਤੇ ਸੱਜਣਾਂ ਨੇ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ। ਝੰਡੀ ਦੀ ਕੁਸ਼ਤੀ ਵਿੱਚ ਪ੍ਰਸਿੱਧ ਪਹਿਲਵਾਨ ਜੱਸਾ ਪੱਟੀ ਨੇ ਰਘੂ ਮਹਾਰਾਸ਼ਟਰ ਨੂੰ ਦੋ ਮਿੰਟ ਵਿੱਚ ਚਿੱਤ ਕੀਤਾ। ਦੋ ਨੰਬਰ ਦੀ ਝੰਡੀ ਵਿੱਚ ਪਹਿਲਵਾਨ ਰੂਬਲਜੀਤ ਖੰਨਾ ਤੇ ਕਮਲਜੀਤ ਡੂਮਛੇੜੀ ਬਰਾਬਰ ਰਹੇ। ਤਿੰਨ ਨੰਬਰ ਦੀ ਝੰਡੀ ਵਿੱਚ ਪਹਿਲਵਾਨ ਰਾਜੂ ਰਾਈਏਵਾਲ ਤੇ ਭੋਲਾ ਕਾਸਨੀ ਬਰਾਬਰ ਰਹੇ। ਚੌਥੀ ਝੰਡੀ ਵਿੱਚ ਨਰਿੰਦਰ ਝੰਜੇੜੀ ਦੇ ਸੱਟ ਲੱਗਣ ਕਾਰਨ ਵਿਸ਼ਾਲ ਕੁੰਂਡੂ ਹਰਿਆਣਾ ਨੂੰ ਜੇਤੂ ਕਰਾਰ ਦਿੱਤਾ ਗਿਆ। ਪੰਜਵੀਂ ਝੰਡੀ ਵਿੱਚ ਛੋਟਾ ਸਦਾਮ ਅਤੇ ਗਗਨ ਤਰਨ ਤਾਰਨ ਸਮੇਤ ਛੇਵੀਂ ਝੰਡੀ ਵਿੱਚ ਪਹਿਲਵਾਨ ਹਰਸ਼ ਰੌਣੀ ਤੇ ਦੀਪਾ ਮੁੱਲਾਂਪੁਰ ਨੂੰ ਬਰਾਬਰ ਐਲਾਨਿਆ ਗਿਆ। ਇਸ ਮੌਕੇ ਕੁਲਵੀਰ ਕਾਈਨੌਰ, ਰਾਜੇਸ਼ ਧੀਮਾਨ ਤੇ ਜੱਸੀ ਨੇ ਕੁਮੈਂਟਰੀ ਕੀਤੀ। ਸੰਤ ਮਾਮੂਪੁਰ ਨੇ ਜੋੜ ਮਿਲਾਏ ਤੇ ਰਾਜਾ ਚੰਡੀਗੜ੍ਹ ਨੇ ਰੈਫਰ ਦੀਆਂ ਸੇਵਾਂਵਾਂ ਦਿੱਤੀਆਂ। ਭਾਜਪਾ ਦੇ ਸੀਨੀਅਰ ਆਗੂ ਸੰਜੇ ਟੰਡਨ, ਡੀਐੱਸਪੀ ਕਰਨੈਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਨੌਜਵਾਨ ਪਹਿਲਵਾਨ ਜਸਕਰਨ ਜੱਸਾ ਕਜਹੇੜੀ ਦਾ ਇੱਕੀ ਹਜਾਰ ਰੁਪਏ ਸਮੇਤ ਪੰਜ ਕਿੱਲੋ ਬਦਾਮਾਂ ਦੀ ਗਿਰੀ ਨਾਲ ਸਨਮਾਨ ਕੀਤਾ ਗਿਆ।

Advertisement

Advertisement