ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੰਡੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਨੇ ਜਿੱਤੀ

06:42 AM Jan 16, 2024 IST
ਕੈਂਬਵਾਲਾ ਵਿਖੇ ਕਰਵਾਏ ਕੁਸ਼ਤੀ ਦੰਗਲ ਦੌਰਾਨ ਪ੍ਰਬੰਧਕ ਤੇ ਮੁੱਖ ਮਹਿਮਾਨ।

ਪੱਤਰ ਪ੍ਰੇਰਕ
ਚੰਡੀਗੜ੍ਹ, 15 ਜਨਵਰੀ
ਪਿੰਡ ਕੈਂਬਵਾਲਾ ਵਿਖੇ ਛਿੰਝ ਕਮੇਟੀ ਅਤੇ ਪਰਵਾਸੀ ਭਾਰਤੀਆਂ ਵੱਲੋਂ ਲਾਲਾ ਵਾਲੇ ਪੀਰ ਦੀ ਯਾਦ ਨੂੰ ਸਮਰਪਿਤ ਸਲਾਨਾ ਵਿਸ਼ਾਲ ਕੁਸ਼ਤੀ ਦੰਗਲ ਪਿੰਡ ਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ ਜਿਸ ਵਿੱਚ 125 ਦੇ ਕਰੀਬ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਹੋਰ ਵੀ ਨਾਲ ਲੱਗਦੇ ਸੂਬਿਆਂ ਦੇ ਨਾਮੀ ਪਹਿਲਵਾਨਾਂ ਨੇ ਭਾਗ ਲਿਆ।
ਛਿੰਝ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਪੱਪੀ, ਹਰਮੇਸ਼ ਸਾਬਕਾ ਸਰਪੰਚ, ਸ਼ੇਰ ਸਿੰਘ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਝੰਡੀ ਦੀਆਂ ਕੁਸ਼ਤੀਆਂ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਵਿੱਚ ਭੁਪਿੰਦਰ ਅਜਨਾਲਾ ਨੇ ਮੋਨੂੰ ਦਿੱਲੀ ਨੂੰ ਚਿੱਤ ਕੀਤਾ। ਇਸ ਦਰਮਿਆਨ ਛੋਟਾ ਸੁਦਾਮ ਹੁਸ਼ਿਆਰਪੁਰ ਨੇ ਸੋਨੂੰ ਰਾਈਏਵਾਲ, ਨਰਿੰਦਰ ਖੰਨਾ ਨੇ ਗੁਰਜੀਤ ਮਗਰੋੜ, ਮੱਖਣ ਚੰਡੀਗੜ੍ਹ ਨੇ ਬੱਬੂ ਪਰਾਗਪੁਰ, ਬਾਜ ਰੌਣੀ ਨੇ ਸੁਮਿੱਤ ਅਤੇ ਰਿਤੂ ਕਾਈਮਵਾਲਾ ਨੇ ਸੁਮਿਤ ਮੁੱਲਾਂਪੁਰ ਨੂੰ ਹਰਾਇਆ।
ਹੋਰ ਮੁਕਾਬਲਿਆਂ ਦੌਰਾਨ ਸਾਹਿਲ ਰਾਜਾ ਅਖਾੜਾ ਨੇ ਬਲਜਿੰਦਰ ਬਾਬਾ ਫਲਾਹੀ ਨੂੰ, ਸਿਮਰਨ ਰਾਜਾ ਅਖਾੜਾ ਨੇ ਨਵ ਚੌਂਤਾ ਨੂੰ ਤੇ ਸਤਨਾਮ ਮਾਛੀਵਾੜਾ ਨੇ ਗੋਲੂ ਚੰਡੀਗੜ੍ਹ ਨੂੰ ਹਰਾਇਆ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਬਤੌਰ ਮੁੱਖ ਮਹਿਮਾਨ, ਭਾਜਪਾ ਦੇ ਮੀਤ ਪ੍ਰਧਾਨ ਸੰਜੈ ਟੰਡਨ, ਭਾਜਪਾ ਆਗੂ, ਹੁਕਮ ਚੰਦ, ਸੰਨੀ ਆਹਲੂਵਾਲੀਆ, ਪਰਮਿੰਦਰ ਸਿੰਘ ਗੋਲਡੀ, ਅਨੂ ਗੁਪਤਾ, ਹਰਭਜਨ ਰਾਮ ਮਾੜੂ, ਜਗਪਾਲ ਸਿੰਘ ਕੌਂਸਲਰ, ਗੁਰੇਮਲ ਗੇਲਾ, ਹੇਮ ਰਾਜ, ਦੇਸ ਰਾਜ ਚੌਧਰੀ, ਬਾਬਾ ਦੀਪਾ ਬਾਬਾ ਫਲਾਹੀ, ਕੁਲਦੀਪ ਚੇਅਰਮੈਨ, ਜਗਪਾਲ ਜੱਗਾ ਐੱਮਸੀ, ਜਸਪਾਲ ਨੰਬਰਦਾਰ, ਸੋਨੂੰ ਸਰਪੰਚ, ਕੇਸਰ ਸਿੰਘ ਸਰਪੰਚ ਕਰੌੜ ਆਦਿ ਹਾਜ਼ਰ ਸਨ। ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਸੋਨੇ ਦੀ ਮੁੰਦਰੀ ਨਾਲ ਸਨਮਾਨ ਕੀਤਾ ਗਿਆ।

Advertisement

Advertisement