ਪਿੰਡ ਤੀੜਾ ’ਚ ਝੰਡੀ ਦੀ ਕੁਸ਼ਤੀ ਬਰਾਬਰ ਰਹੀ
06:44 AM Sep 06, 2024 IST
ਮੁੱਲਾਂਪੁਰ ਗਰੀਬਦਾਸ (ਪੱਤਰ ਪੇ੍ਰਕ): ਗੁੱਗਾ ਮਾੜੀ ਦੇ ਸਾਲਾਨਾ ਮੇਲੇ ਮੌਕੇ ਪਿੰਡ ਤੀੜਾ ਵਿਖੇ ਗਰਾਮ ਪੰਚਾਇਤ, ਛਿੰਜ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ 70ਵੇਂ ਕੁਸ਼ਤੀ ਦੰਗਲ ਵਿੱਚ ਵੱਡੀ ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਮਸ਼ਹੂਰ ਪਹਿਲਵਾਨ ਜੱਸਾ ਪੱਟੀ ਤਰਨਤਾਰਨ ਅਤੇ ਭੂਪਿੰਦਰ ਅਜਨਾਲਾ ਵਿਚਕਾਰ ਕਰੀਬ 30 ਮਿੰਟ ਬਹੁਤ ਜੱਦੋ-ਜਹਿਦ ਨਾਲ ਹੋਇਆ। ਅਖ਼ੀਰ ਵਿੱਚ ਕੁਸ਼ਤੀ ਦਾ ਨਤੀਜਾ ਬਰਾਬਰ ਐਲਾਨਿਆ ਗਿਆ। ਇਸ ਤੋਂ ਪਹਿਲਾ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਬੱਬੀ, ਨੰਬਰਦਾਰ ਤੇ ਐਡਵੋੋਕੇਟ ਜਗਤਾਰ ਆਦਿ ਦੀ ਅਗਵਾਈ ਵਿੱਚ ਪਿੰਡ ਦੇ ਮੋਹਤਬਰਾਂ ਨੇ ਕੁਸ਼ਤੀਆਂ ਦਾ ਉਦਘਾਟਨ ਕੀਤਾ। ਛੋਟੀ ਝੰਡੀ ਦੀ ਕੁਸ਼ਤੀ ਵਿੱਚ ਪਹਿਲਵਾਨ ਜਤਿੰਦਰ ਪਥਰੇੜੀ ਜੱਟਾਂ ਜੇਤੂ ਰਿਹਾ।
Advertisement
Advertisement