For the best experience, open
https://m.punjabitribuneonline.com
on your mobile browser.
Advertisement

ਝੰਡੀ ਦੀ ਕੁਸ਼ਤੀ ਪਹਿਲਵਾਨ ਸਿਕੰਦਰ ਸ਼ੇਖ ਮਹਾਰਾਸ਼ਟਰ ਨੇ ਜਿੱਤੀ

07:14 AM Sep 07, 2023 IST
ਝੰਡੀ ਦੀ ਕੁਸ਼ਤੀ ਪਹਿਲਵਾਨ ਸਿਕੰਦਰ ਸ਼ੇਖ ਮਹਾਰਾਸ਼ਟਰ ਨੇ ਜਿੱਤੀ
ਮੁੱਲਾਂਪੁਰ ਗਰੀਬਦਾਸ ਵਿੱਚ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਪ੍ਰਬੰਧਕ। -ਫੋਟੋ: ਚੰਨੀ
Advertisement

ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 6 ਸਤੰਬਰ
ਛਿੰਜ ਸੁਸਾਇਟੀ ਪਿੰਡ ਮੁੱਲਾਂਪੁਰ ਗਰੀਬਦਾਸ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ 101ਵੇਂ ਸਾਲਾਨਾ ਕੁਸ਼ਤੀ ਦੰਗਲ ਦੌਰਾਨ ਮਸ਼ਹੂਰ ਪਹਿਲਵਾਨ ਸਿਕੰਦਰ ਸ਼ੇਖ ਮਹਾਰਾਸ਼ਟਰ ਨੇ ਭੁਪਿੰਦਰ ਅਜਨਾਲਾ ਪੰਜਾਬ ਨੂੰ 15 ਮਿੰਟਾਂ
ਵਿੱਚ ਢਾਹ ਕੇ ਝੰਡੀ ਦੀ ਕੁਸ਼ਤੀ ਜਿੱਤ ਲਈ। ਦੂਜੀ ਝੰਡੀ ਦੀ ਕੁਸ਼ਤੀ ਵਿੱਚ ਪਹਿਲਵਾਨ ਮਿਰਜ਼ਾ ਇਰਾਨ ਮੁੱਲਾਂਪੁਰ ਗਰੀਬਦਾਸ ਤੇ ਪ੍ਰਦੀਪ ਸਪਲੈਂਡਰ ਜ਼ੀਰਕਪੁਰ ਦੇ 20 ਮਿੰਟ ਹੋਏ ਭੇੜ ਮਗਰੋਂ ਪੁਆਇਟਾਂ ਦੇ ਆਧਾਰ ਉੱਤੇ ਪਹਿਲਵਾਨ ਮਿਰਜ਼ਾ ਇਰਾਨ ਨੇ ਜਿੱਤ ਪ੍ਰਾਪਤ ਕੀਤੀ।
ਪ੍ਰਧਾਨ ਸ਼ੇਰ ਸਿੰਘ ਮੱਲ, ਰਵਿੰਦਰ ਸਿੰਘ ਕਾਲਾ, ਅਵਤਾਰ ਸਿੰਘ, ਮੇਜਰ ਸਿੰਘ, ਰਾਮ ਸਿੰਘ, ਤਰਲੋਚਨ ਸਿੰਘ, ਸਤਵੀਰ ਸਿੰਘ ਸ਼ੀਰੀ, ਅਮਰੀਕ ਸਿੰਘ, ਮਨਪ੍ਰੀਤ ਸਿੰਘ ਆਦਿ ਪ੍ਰਬੰਧਕਾਂ ਨੇ ਕੁਸ਼ਤੀਆਂ ਦਾ ਉਦਘਾਟਨ ਕੀਤਾ। ਨੌਜਵਾਨ ਪਹਿਲਵਾਨਾਂ ਵਿੱਚ ਸਹਬਿਾਜ਼ ਆਲਮਗੀਰ ਨੇ ਮੋਹਿਤ ਨੂੰ, ਵਿਵੇਕ ਬਾਬਾ ਫਲਾਹੀ ਨੇ ਜੱਸਾ ਉਟਾਲਾਂ ਨੂੰ, ਕਰਨ ਮੁੱਲਾਂਪੁਰ ਗਰੀਬਦਾਸ ਨੇ ਘੋੜਾ ਡੂਮਛੇੜੀ ਨੂੰ, ਹੈਪੀ ਬਲਾੜੀ ਨੇ ਰਿੰਪੇ ਨੂੰ, ਅਮਰੀਕ ਪੜਛ ਨੇ ਛਿੰਦੇ ਨੂੰ, ਪ੍ਰਿੰਸ ਮੁੱਲਾਂਪੁਰ ਗਰੀਬਦਾਸ ਨੇ ਰੋਜੀ ਨੂੰ ਚਿੱਤ ਕੀਤਾ ਜਦ ਕਿ ਮੱਖਣ ਕੈਂਬਾਲਾ ਤੇ ਨੂਰ ਆਲਮਗੀਰ, ਲਾਲੀ ਮੰਡ ਚੌਂਤਾ ਤੇ ਦੀਪਾ ਮੁੱਲਾਂਪੁਰ ਗਰੀਬਦਾਸ ਸਮੇਤ ਕਈ ਪਹਿਲਵਾਨ ਨਤੀਜੇ ਵਜੋਂ ਬਰਾਬਰ ਰਹੇ। ਕਰੀਬ 75 ਸਾਲ ਦੇ ਬਜ਼ੁਰਗ ਰਣ ਸਿੰਘ ਰਸਨਹੇੜੀ ਨੇ ਦੌੜਾਂ ਲਗਾਈਆਂ।
ਮੁੱਖ ਮਹਿਮਾਨਾਂ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਖਰੜ ਤੋਂ ਇੰਚਾਰਜ ਵਿਜੈ ਕੁਮਾਰ ਟਿੰਕੂ ਸ਼ਰਮਾ, ਅਕਾਲੀ ਦਲ ਵੱਲੋਂ ਹਲਕਾ ਖਰੜ ਤੋਂ ਇੰਚਾਰਜ ਰਣਜੀਤ ਸਿੰਘ ਗਿੱਲ ਦੇ ਭਤੀਜੇ ਗੁਰਤੇਜ ਸਿੰਘ ਸਣੇ ਯੂਥ ਪ੍ਰਧਾਨ ਰਵਿੰਦਰ ਸਿੰਘ ਖੇੜਾ ਤੇ ਸਤਵੀਰ ਸਿੰਘ ਸੱਤੀ, ਮਨੋਹਰ ਸਿੰਘ ਐਂਡ ਕੰਪਨੀ ਤੋਂ ਸ੍ਰੀ ਬੰਨੀ ਅਤੇ ਡੀਐੱਲਐੱਫ ਕੰਪਨੀ ਤੋਂ ਰੋਹਿਤ ਸ਼ਰਮਾ ਆਦਿ ਹਾਜ਼ਰ ਸਨ।

Advertisement

ਸਰਸਾ ਨੰਗਲ ਵਿੱਚ ਝੰਡੀ ਦੀਆਂ ਦੋਵੇਂ ਕੁਸ਼ਤੀਆਂ ਬਰਾਬਰ ਰਹੀਆਂ

ਘਨੌਲੀ (ਪੱਤਰ ਪ੍ਰੇਰਕ): ਪਿੰਡ ਸਰਸਾ ਨੰਗਲ ਦੀ ਦੰਗਲ ਕਮੇਟੀ ਵੱਲੋਂ ਡੇਰਾ ਹੰਸਾਲੀ ਸਾਹਿਬ, ਪਿੰਡ ਮੰਗੂਵਾਲ ਦੀਵਾੜੀ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 9ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਸੋਹਣ, ਬਿੱਲਾ, ਸੋਨੀ, ਰਾਜੂ, ਸ਼ੰਮੀ, ਭੋਲੀ, ਰਣਜੀਤ, ਨੰਬਰਦਾਰ ਕੁਲਵੰਤ ਸਿੰਘ ਨੰਗਲ ਸਰਸਾ ਤੇ ਨੰਬਰਦਾਰ ਸੋਹਣ ਮੁਹੰਮਦ ਆਸਪੁਰ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਦੰਗਲ ਦੌਰਾਨ ਪੰਜਾਬ ਅਤੇ ਹੋਰਨਾਂ ਰਾਜਾਂ ਤੋਂ ਆਏ ਲਗਪਗ 150 ਪਹਿਲਵਾਨਾਂ ਨੇ ਹਿੱਸਾ ਲਿਆ। ਝੰਡੀ ਦੀਆਂ ਦੋ ਕੁਸ਼ਤੀਆਂ ਉਮੇਸ਼ ਮਥੁਰਾ ਤੇ ਮੌਲੀ ਮਹਾਰਾਸ਼ਟਰ ਅਤੇ ਸਿਕੰਦਰ ਸ਼ੇਖ ਤੇ ਕਾਲੂ ਬਾਹੜੋਵਾਲ ਵਿਚਾਲੇ ਕਰਵਾਈਆਂ ਗਈਆਂ ਤੇ ਦੋਵੇਂ ਕੁਸ਼ਤੀਆਂ ਹੀ ਬਰਾਬਰ ਰਹੀਆਂ। ਕੁਸ਼ਤੀ ਦੰਗਲ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵੱਜੋਂ ਸ਼ਮੂਲੀਅਤ ਕਰਦਿਆਂ ਦੰਗਲ ਕਮੇਟੀ ਨੂੰ ਇੱਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਵਿਸ਼ੇਸ਼ ਮਹਿਮਾਨਾਂ ਵੱਜੋਂ ਸੰਤ ਪਰਮਜੀਤ ਸਿੰਘ ਹੰਸਾਲੀ ਸਾਹਿਬ, ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਰੂਪਨਗਰ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਲਗਵਾਈ।

Advertisement
Author Image

sukhwinder singh

View all posts

Advertisement
Advertisement
×