For the best experience, open
https://m.punjabitribuneonline.com
on your mobile browser.
Advertisement

ਜ਼ੋਨਲ ਪੱਧਰੀ ਖੇਡਾਂ ’ਚ ਸੇਂਟ ਸੋਲਜ਼ਰ ਸਕੂਲ ਦੀ ਝੰਡੀ

11:04 AM Sep 16, 2024 IST
ਜ਼ੋਨਲ ਪੱਧਰੀ ਖੇਡਾਂ ’ਚ ਸੇਂਟ ਸੋਲਜ਼ਰ ਸਕੂਲ ਦੀ ਝੰਡੀ
ਜੇਤੂ ਖਿਡਾਰੀਆਂ ਨਾਲ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਤੇ ਸਟਾਫ ਮੈਂਬਰ। -ਫੋਟੋ: ਗੁਰਾਇਆ
Advertisement

ਪੱਤਰ ਪ੍ਰੇਰਕ
ਟਾਂਡਾ, 15 ਸਤੰਬਰ
ਜ਼ੋਨਲ ਪੱਧਰੀ ਖੇਡ ਮੁਕਾਬਲਿਆਂ ’ਚ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਟਾਂਡਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਜ਼ੋਨਲ ਪੱਧਰੀ ਅੰਡਰ-14 ਤੇ 17 ਲੜਕਿਆਂ ਦੇ 100 ਮੀਟਰ ਦੌੜ ਮੁਕਾਬਲੇ ’ਚ ਹਰਮਨਪ੍ਰੀਤ ਨੇ ਦੂਜਾ, ਅੰਡਰ-19 ਜੈਵਲਿਨ ਥ੍ਰੋਅ ਮੁਕਾਬਲੇ ’ਚ ਇੰਦਰਪ੍ਰੀਤ ਨੇ ਦੂਸਰਾ, ਅੰਡਰ-17 ਲੜਕੀਆਂ ਦੇ ਲੰਬੀ ਛਾਲ ਮੁਕਾਬਲੇ ’ਚ ਜਪਨੀਤ ਕੌਰ ਨੇ ਪਹਿਲਾ ਸਥਾਨ ਤੇ ਜਸਮੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-19 ਉੱਚੀ ਛਾਲ ਮੁਕਾਬਲੇ ’ਚ ਜਪਨੀਤ ਕੌਰ ਦੂਜਾ ਤੇ ਚੰਚਲ ਨੇ ਤੀਜਾ ਸਥਾਨ, ਅੰਡਰ-17 ਉੱਚੀ ਛਾਲ ਮੁਕਾਬਲੇ ’ਚ ਜਸਮੀਤ ਕੌਰ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਸ਼ਾਟਪੁੱਟ ਮੁਕਾਬਲੇ ’ਚ ਸ਼ੁਭਪ੍ਰੀਤ ਕੌਰ ਨੇ ਤੀਜਾ ਸਥਾਨ, ਅੰਡਰ-17 ਡਿਸਕਸ ਥ੍ਰੋਅ ਮੁਕਾਬਲੇ ’ਚ ਏਕਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ’ਤੇ ਲੜਕੀਆਂ ਦੇ ਅੰਡਰ-19 ਬੈਡਮਿੰਟਨ ਮੁਕਾਬਲੇ ’ਚ ਹਰਸ਼ਿਤਾ ਤੇ ਜਸਲੀਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਸਕੂਲ ਡਾਇਰੈਕਟਰ ਇੰਦਰ ਕੁਮਾਰ ਸਾਹਨੀ ਨੇ ਸਾਰੇ ਜੇਤੂ ਖਿਡਾਰੀਆਂ ਤੇ ਸਟਾਫ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਵੱਖ-ਵੱਖ ਖੇਡਾਂ ਲਈ ਕੁਝ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਵੀ ਚੁਣੇ ਗਏ ਹਨ।

Advertisement

Advertisement
Advertisement
Author Image

sanam grng

View all posts

Advertisement