ਸੰਤ ਮਹੇਸ਼ ਮੁਨੀ ਕਾਲਜ ਦੀਆਂ ਖਿਡਾਰਨਾਂ ਦੀ ਝੰਡੀ
09:05 AM Sep 05, 2024 IST
ਭਗਤਾ ਭਾਈ: ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਮਹੇਸ਼ ਮੁਨੀ ਜੀ ਗਰਲਜ਼ ਕਾਲਜ ਭਗਤਾ ਭਾਈ ਦੀਆਂ ਵਿਦਿਆਰਥਣਾਂ ਨੇ ਪ੍ਰਾਪਤੀਆਂ ਕੀਤੀਆਂ ਹਨ। ਕਾਲਜ ਦੇ ਕੰਟਰੋਲਰ ਇੰਦਰਪਾਲ ਕੌਰ ਦਿਓਲ ਨੇ ਦੱਸਿਆ ਕਿ ਕਾਲਜ ਦੀਆਂ ਵਿਦਿਆਰਥਣਾਂ ਨੇ ਇਨ੍ਹਾਂ ਖੇਡਾਂ ਦੌਰਾਨ ਨੈਸ਼ਨਲ ਕਬੱਡੀ ਅੰਡਰ-21 ਦੇ ਵਿੱਚ ਪਹਿਲਾ ਸਥਾਨ ਅਤੇ ਅੰਡਰ-17 ਦੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਅਥਲੈਟਿਕ ਵਿੱਚ ਅਮਨਦੀਪ ਕੌਰ ਨੇ 1500 ਮੀਟਰ ਦੌੜ ਵਿੱਚ ਦੂਜਾ ਅਤੇ ਲਵਦੀਪ ਕੌਰ ਨੇ 400 ਮੀਟਰ ਦੌੜ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕੋਚ ਪਰਮਜੀਤ ਕੌਰ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
Advertisement
Advertisement