ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਾਇਮਰੀ ਖੇਡਾਂ ’ਚ ਖੁੰਡਾ ਸਕੂਲ ਦੇ ਵਿਦਿਆਰਥੀਆਂ ਦੀ ਝੰਡੀ

11:34 AM Oct 13, 2024 IST
ਜੇਤੂ ਬੱਚਿਆਂ ਦਾ ਸਨਮਾਨ ਕਰਦੇ ਹੋਏ ਖੇਡ ਕਮੇਟੀ ਦੇ ਮੈਂਬਰ ਅਤੇ ਅਧਿਆਪਕ।

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 12 ਅਕਤੂਬਰ
ਪ੍ਰਾਇਮਰੀ ਸਿੱਖਿਆ ਬਲਾਕ ਧਾਰੀਵਾਲ-1 ਅਧੀਨ ਆਉਂਦੇ ਸਕੂਲਾਂ ਦੀਆਂ ਦੋ ਰੋਜ਼ਾ ਬਲਾਕ ਪੱਧਰੀ ਖੇਡਾਂ, ਬੀਪੀਈਓ ਨੀਰਜ ਕੁਮਾਰ ਦੀ ਅਗਵਾਈ ਹੇਠ ਬਲਾਕ ਸਪੋਰਟਸ ਅਫ਼ਸਰ ਵਰਿੰਦਰ ਕੌਰ ਦੇ ਸਹਿਯੋਗ ਨਾਲ ਘੁੰਮਣ ਕਲਾਂ ਦੇ ਖੇਡ ਸਟੇਡੀਅਮ ਵਿੱਚ ਕਰਵਾਈਆਂ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਰੰਧਾਵਾ ਨੇ ਨਿਭਾਈ। ਖੇਡਾਂ ਦੌਰਾਨ ਕਬੱਡੀ (ਲੜਕੇ) ਸਰਕਲ ਸਟਾਈਲ, ਖੋ-ਖੋ (ਲੜਕੇ) ਅਤੇ ਰੱਸਾਕਸ਼ੀ ’ਚ ਖੁੰਡਾ ਸਕੂਲ ਪਹਿਲੇ ਸਥਾਨ ’ਤੇ ਰਿਹਾ। ਕਬੱਡੀ ਨੈਸ਼ਨਲ ਸਟਾਈਲ (ਲੜਕੇ) ’ਚ ਸਤਕੋਹਾ ਪਹਿਲਾ ਤੇ ਲੜਕੀਆਂ ’ਚ ਗੁਰਦਾਸ ਨੰਗਲ ਸਕੂਲ ਪਹਿਲੇ ਤੇ ਖੋ-ਖੋ (ਲੜਕੀਆਂ) ਬੱਬਰੀ ਨੰਗਲ ਸਕੂਲ ਪਹਿਲੇ ਸਥਾਨ ’ਤੇ ਰਿਹਾ। ਬੈਡਮਿੰਟਨ ਸਿੰਗਲ (ਲੜਕੇ/ਲੜਕੀਆਂ) ’ਚ ਨੌਸ਼ਹਿਰਾ ਮੱਝਾ ਸਿੰਘ ਸਕੂਲ ਪਹਿਲੇ, ਦੌੜ ਰਿਲੇਅ (ਲੜਕੀਆਂ) ’ਚ ਸਕੂਲ ਸਤਕੋਹਾ ਪਹਿਲੇ, ਦੌੜ (ਲੜਕੇ) ਸੌ ਮੀਟਰ ’ਚ ਅਮਨ ਸਤਕੋਹਾ ਪਹਿਲੇ, 200 ਮੀਟਰ ਤੇ 400 ਮੀਟਰ ਵਿੱਚ ਅੰਗਦ ਨੌਸ਼ਹਿਰਾ ਮੱਝਾ ਸਿੰਘ ਪਹਿਲੇ। ਦੌੜ (ਲੜਕੀਆਂ) 100 ਮੀਟਰ ਤੇ 200 ਮੀਟਰ ’ਚ ਅਰਸ਼ਦੀਪ ਕੌਰ ਪਹਿਲੇ ਅਤੇ 400 ਮੀਟਰ ’ਚ ਅਮਨਦੀਪ ਕੌਰ ਗੁਰਦਾਸਨੰਗਲ ਪਹਿਲੇ ਸਥਾਨ ’ਤੇ ਰਹੀ। ਗੋਲਾ ਸੁੱਟਣਾ (ਲੜਕੇ/ਲੜਕੀਆਂ) ’ਚ ਖੁੰਡਾ ਸਕੂਲ ਦੇ ਸ਼ੁਭ ਅਤੇ ਅਲਫਾ ਪਹਿਲੇ, ਲੰਬੀ ਛਾਲ (ਲੜਕੇ) ਯੁਵਰਾਜ ਬੱਬਰੀ ਨੰਗਲ ਪਹਿਲੇ ਤੇ ਲੜਕੀਆਂ ’ਚ ਨੀਰੂਪਰੀਤ ਨੌਸ਼ਹਿਰਾ ਮੱਝਾ ਸਿੰਘ ਨੇ ਪਹਿਲੇ ਸਥਾਨ ’ਤੇ ਰਹੀ। ਜੇਤੂ ਬੱਚਿਆਂ ਨੂੰ ਤਗ਼ਮੇ ਦੇ ਕੇ ਸਨਮਾਨਿਆ ਗਿਆ।
ਖੇਡਾਂ ਨੂੰ ਨੇਪਰੇ ਚਾੜ੍ਹਨ ਲਈ ਬੀਐੱਸਓ ਵਰਿੰਦਰ ਕੌਰ, ਸੀਐੱਚਟੀ ਏਕਓਂਕਾਰ ਸਿੰਘ, ਵਿਕਾਸ ਮਹਾਜਨ, ਲਾਡਵਿੰਦਰ ਕੌਰ, ਵਨੀਤ ਕੌਰ, ਮਨਜਿੰਦਰਜੀਤ ਕੌਰ, ਸਤਨਾਮ ਸਿੰਘ, ਜਗਦੀਸ ਬੈਂਸ ਸਾਰੇ (ਸੀਐੱਚਟੀ) ਨੇ ਵਿਸ਼ੇਸ਼ ਸਹਿਯੋਗ ਦਿੱਤਾ।

Advertisement

Advertisement