For the best experience, open
https://m.punjabitribuneonline.com
on your mobile browser.
Advertisement

ਆਲ ਇੰਡੀਆ ਗਤਕਾ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਝੰਡੀ

09:02 AM Mar 16, 2024 IST
ਆਲ ਇੰਡੀਆ ਗਤਕਾ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਝੰਡੀ
ਕੌਮੀ ਮੁਕਾਬਲੇ ਵਿਚ ਜੇਤੂ ਰਹੇ ਖਿਡਾਰੀਆਂ ਨਾਲ ਯੂਨਵਰਸਿਟੀ ਦੇ ਅਧਿਕਾਰੀ।
Advertisement

ਪੱਤਰ ਪ੍ਰੇਰਕ
ਤਲਵੰਡੀ ਸਾਬੋ, 15 ਮਾਰਚ
ਲਕਸ਼ਮੀ ਨਾਰਾਇਣ ਕਾਲਜ ਆਫ ਟੈਕਨਾਲੋਜੀ ਭੋਪਾਲ (ਮੱਧ ਪ੍ਰਦੇਸ਼) ਵਿਚ ਹੋਈ ਆਲ ਇੰਡੀਆ ਅੰਤਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ 2023-24 (ਲੜਕੇ-ਲੜਕੀਆਂ) ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਖਿਡਾਰੀਆਂ ਨੇ 11 ਤਗਮਿਆਂ ’ਤੇ ਕਬਜ਼ਾ ਕੀਤਾ ਤੇ ਆਪਣੀ ਪ੍ਰਤਿਭਾ ਦੀ ਧਾਕ ਜਮਾਈ। ਯੂਨੀਵਰਸਿਟੀ ਦੇ ਕੁਲਪਤੀ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮੁੱਢ ਤੋਂ ਹੀ ਯਤਨਸ਼ੀਲ ਹੈ। ਉਨ੍ਹਾਂ ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਉਪ ਕੁਲਪਤੀ, ਡਾਇਰੈਕਟਰ ਖੇਡਾਂ ਅਤੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਅਮੀਰ ਪੰਜਾਬੀ ਵਿਰਸੇ ਦੀ ਸੇਵਾ ਲਈ ਗਤਕਾ ਕੋਚ ਗੁਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਦੇ ਵਿਸ਼ੇਸ਼ ਯੋਗਦਾਨ ਦੀ ਸ਼ਲਾਘਾ ਕੀਤੀ। ਉਪ ਕੁਲਪਤੀ ਪ੍ਰੋਫੈਸਰ (ਡਾ.) ਐੱਸਕੇ ਬਾਵਾ ਨੇ ਖਿਡਾਰੀਆਂ ਦੀ ਇਸ ਸ਼ਾਨਾਮੱਤੀ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖਿਡਾਰੀਆਂ ਵੱਲੋਂ ਜਿੱਤੇ ਗਏ ਤਮਗਿਆਂ ਨੇ ਇਲਾਕੇ ਅਤੇ ’ਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਡਾਇਰੈਕਟਰ ਖੇਡਾਂ ਡਾ. ਬਲਵਿੰਦਰ ਸ਼ਰਮਾ ਨੇ ਚੈਂਪੀਅਨਸ਼ਿਪ ਦੇ ਨਤੀਜ਼ਿਆਂ ਬਾਰੇ ਦੱਸਿਆ ਕਿ ਜੀਕੇਯੂ ਦੀ ਖਿਡਾਰਨ ਵੀਰਪਾਲ ਨੇ ਵਿਅਕਤੀਗਤ ਮੁਕਾਬਲਿਆਂ ਵਿੱਚ ਸੋਨ ਅਤੇ ਜਸਪ੍ਰੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਫਰੀ ਸੋਟੀ ਮੁਕਾਬਲੇ ’ਚ ਲੜਕਿਆਂ ਦੀ ਟੀਮ ਵਿੱਚ ਪਵਨਪ੍ਰੀਤ ਸਿੰਘ, ਨਵਜੋਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਚਾਂਦੀ, ਫਰੀ ਸੋਟੀ ਫੁੱਲ ਸਟਰਾਇਕ ਲੜਕਿਆਂ ਵਿੱਚ ਜਸਵਿੰਦਰ ਸਿੰਘ, ਰਵੀ ਸਿੰਘ ਅਤੇ ਸਾਗਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਫਰੀ ਸੋਟੀ ਫੁੱਲ ਸਟਰਾਇਕ ਲੜਕੀਆਂ ਵਿੱਚ ਵੀਰਪਾਲ ਕੌਰ, ਹਰਮਨ ਕੌਰ ਤੇ ਰਮਨਜੀਤ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ।

Advertisement

Advertisement
Author Image

joginder kumar

View all posts

Advertisement
Advertisement
×