ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਵਰ ਲਿਫ਼ਟਿੰਗ ’ਚ ਸਰਕਾਰੀ ਕਾਲਜ ਦੀ ਝੰਡੀ

11:31 AM Sep 21, 2024 IST
ਤਗ਼ਮੇ ਜੇਤੂ ਖਿਡਾਰਨਾਂ ਨਾਲ ਹਾਜ਼ਰ ਕਾਲਜ ਪ੍ਰਿੰਸੀਪਲ ਤੇ ਹੋਰ।

ਸਤਵਿੰਦਰ ਬਸਰਾ
ਲੁਧਿਆਣਾ, 20 ਸਤੰਬਰ
ਸੋਨੀਪਤ ਹਰਿਆਣਾ ਵਿੱਚ ਹੋਈ ਨੈਸ਼ਨਲ ਸੀਨੀਅਰ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸਥਾਨਕ ਸਰਕਾਰੀ ਕਾਲਜ ਲੜਕੀਆਂ ਦੀਆਂ ਖਿਡਾਰਨਾਂ ਨੇ ਤਗਮੇ ਜਿੱਤ ਕੇ ਕਾਲਜ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਦੀ ਖਿਡਾਰਨ ਸੰਦੀਪ ਕੌਰ ਨੇ 63 ਕਿਲੋ ਭਾਰ ਵਰਗ ਵਿੱਚ 382.5 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗ਼ਮਾ ਹਾਸਲ ਕੀਤਾ। ਇਸ ਜਿੱਤ ਨਾਲ ਸੰਦੀਪ ਨੇ ‘ਸੀਨੀਅਰ ਸਟਰੌਂਗ ਵਿਮੈੱਨ ਆਫ ਇੰਡੀਆ-2024’ ਦਾ ਟਾਈਟਲ ਵੀ ਆਪਣੇ ਨਾਮ ਕੀਤਾ ਹੈ। ਇਸੇ ਤਰ੍ਹਾਂ ਕੋਮਲਪ੍ਰੀਤ ਕੌਰ ਨੇ 57 ਕਿਲੋ ਭਾਰ ਵਰਗ ਵਿੱਚ 292.5 ਕਿਲੋ ਭਾਰ ਚੁੱਕ ਕੇ ਸੋਨੇ ਦਾ ਤਗਮਾ ਹਾਸਲ ਕੀਤਾ। ਕਾਲਜ ਤੀਜੀ ਵਿਦਿਆਰਥਣ ਸੰਦੀਪ ਰਾਣੀ ਨੇ 69 ਕਿਲੋ ਭਾਰ ਵਰਗ ਵਿੱਚ ਹਿੱਸਾ ਲੈਂਦਿਆਂ 302.5 ਕਿਲੋ ਭਾਰ ਚੁੱਕ ਕੇ ਕਾਂਸੇ ਦਾ ਜਦਕਿ ਨੀਟੋ ਰਾਣੀ ਨੇ ਇਸੇ ਭਾਰ ਵਰਗ ਵਿੱਚ 225 ਕਿਲੋ ਭਾਰ ਚੁੱਕ ਕੇ 6ਵੀਂ ਪੁਜੀਸ਼ਨ ਹਾਸਲ ਕੀਤੀ। ਇਸ ਚੈਂਪੀਅਨਸ਼ਿਪ ਵਿੱਚ ਮੈਡਮ ਸੰਦੀਪ ਕੌਰ ਨੇ ਕੋਚ ਵਜੋਂ ਸ਼ਮੂਲੀਅਤ ਕੀਤੀ। ਕਾਲਜ ਪ੍ਰਿੰਸੀਪਲ ਸੁਮਨ ਲਤਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਨਿਵੇਦਿਤਾ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ।

Advertisement

Advertisement