For the best experience, open
https://m.punjabitribuneonline.com
on your mobile browser.
Advertisement

ਅੰਤਰ-ਜ਼ਿਲ੍ਹਾ ਕੁਸ਼ਤੀ ਮੁਕਾਬਲਿਆਂ ’ਚ ਜ਼ਿਲ੍ਹਾ ਪਟਿਆਲਾ ਦੀ ਝੰਡੀ

08:33 AM Sep 23, 2024 IST
ਅੰਤਰ ਜ਼ਿਲ੍ਹਾ ਕੁਸ਼ਤੀ ਮੁਕਾਬਲਿਆਂ ’ਚ ਜ਼ਿਲ੍ਹਾ ਪਟਿਆਲਾ ਦੀ ਝੰਡੀ
ਜੇਤੂ ਖਿਡਾਰੀਆਂ ਨੂੰ ਟਰਾਫੀ ਦਿੰਦੇ ਹੋਏ ਅਧਿਕਾਰੀ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਸਤੰਬਰ
ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਫਰੀ ਸਟਾਈਲ ਕੁਸ਼ਤੀ ਮੁਕਾਬਲੇ ਕਰਵਾਏ ਗਏ। ਜੇਤੂ ਖਿਡਾਰੀਆਂ ਨੂੰ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ, ਡਿਪਟੀ ਡੀਈਓ ਡਾ. ਰਵਿੰਦਰਪਾਲ ਸਿੰਘ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਪ੍ਰਿੰਸੀਪਲ ਜਸਪਾਲ ਸਿੰਘ ਮੰਡੌਰ ਨੇ ਵਧਾਈਆਂ ਦਿੱਤੀਆਂ।
ਟੂਰਨਾਮੈਂਟ ਦੇ ਅਬਜ਼ਰਵਰ ਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਚਰਨਜੀਤ ਸਿੰਘ ਭੁੱਲਰ ਨੇ ਕਿਹਾ ਕਿ ਅੰਡਰ 19 ਲੜਕਿਆਂ ਦੇ 57 ਕਿਲੋ ਭਾਰ ਵਰਗ ਵਿੱਚ ਅਰਜਨ ਜ਼ਿਲ੍ਹਾ ਜਲੰਧਰ, 61 ਕਿਲੋ ਵਿੱਚ ਅਰਸ਼ਦੀਪ ਸਿੰਘ ਜ਼ਿਲ੍ਹਾ ਪਟਿਆਲਾ, 65 ਕਿਲੋ ਵਿੱਚ ਰਾਹੁਲ ਜ਼ਿਲ੍ਹਾ ਸੰਗਰੂਰ, 70 ਕਿਲੋ ਵਿੱਚ ਉਦੇ ਸ਼ਰਮਾ ਜ਼ਿਲ੍ਹਾ ਅੰਮ੍ਰਿਤਸਰ, 74 ਕਿਲੋ ਵਿੱਚ ਅਭੀਨਵ ਜ਼ਿਲ੍ਹਾ ਅੰਮ੍ਰਿਤਸਰ, 79 ਕਿਲੋ ਵਿੱਚ ਨਿਖਿਲ ਲੋਸਿਸ ਜ਼ਿਲ੍ਹਾ ਗੁਰਦਾਸਪੁਰ, 86 ਕਿਲੋ ਵਿੱਚ ਮੁਹੰਮਦ ਅਨਸ ਜ਼ਿਲ੍ਹਾ ਮਾਲੇਰਕੋਟਲਾ, 92 ਕਿਲੋ ਵਿੱਚ ਪ੍ਰਗਟ ਗੋਰਸੀ ਜ਼ਿਲ੍ਹਾ ਪਟਿਆਲਾ, 97 ਕਿਲੋ ਵਿੱਚ ਮਨਵਾਜ ਜ਼ਿਲ੍ਹਾ ਸੰਗਰੂਰ ਅਤੇ 125 ਕਿਲੋ ਵਿੱਚ ਕੰਵਰਯੋਧ ਸਿੰਘ ਲਾਲੀ ਜ਼ਿਲ੍ਹਾ ਹੁਸ਼ਿਆਰਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

Advertisement

Advertisement
Advertisement
Author Image

Advertisement