ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਝੰਡੀ

10:20 AM Oct 24, 2024 IST
ਜੇਤੂਆਂ ਦਾ ਸਨਮਾਨ ਕਰਦੇ ਹੋਏ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਤੇ ਹੋਰ ਸਟਾਫ ਮੈਂਬਰ। -ਫੋਟੋ: ਜਗਤਾਰ ਸਿੰਘ

ਜੈਂਤੀਪੁਰ:

Advertisement

ਡਾ. ਗੁਰਦਿਆਲ ਸਿੰਘ ਫੁੱਲ ਯਾਦਗਾਰੀ ਸੱਭਿਆਚਾਰਕ ਲੋਕ ਮੰਚ ਅੰਮ੍ਰਿਤਸਰ ਵੱਲੋਂ ਵੱਖ-ਵੱਖ ਸਕੂਲਾਂ ਦੇ ਕਰਵਾਏ ਸੱਭਿਆਚਾਰਕ ਮੁਕਾਬਲੇ ਵਿੱਚ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਦੇ ਵਿਦਿਆਰਥੀ ਪ੍ਰਭਜੋਤ ਕੌਰ (11ਵੀਂ) ਨੇ ਸੁੰਦਰ ਲਿਖਾਈ ਵਿੱਚ ਪਹਿਲਾ, ਭਾਸ਼ਣ ਕਲਾ ਜੂਨੀਅਰ ਵਿੰਗ ’ਚ ਪ੍ਰਭਜੀਤ ਕੌਰ (ਅੱਠਵੀਂ) ਨੇ ਦਸਤਾਰ ਨੂੰ ਭਾਸ਼ਣ ਦਾ ਵਿਸ਼ਾ ਬਣਾਉਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਭਾਸ਼ਣ ਕਲਾ ਸੀਨੀਅਰ ਵਿੰਗ ’ਚ ਅਧੁਨਿਕ ਕਵਿਤਾ ਦੇ ਅਮਰ ਸ਼ਾਇਰ ਅਤੇ ਕਵੀ ਸ਼ਿਵ ਕੁਮਾਰ ਬਟਾਲਵੀ ਸਬੰਧੀ ਵਿਚਾਰ ਪੇਸ਼ ਕਰਦਿਆਂ ਸੰਦੀਪ ਕੌਰ (11ਵੀਂ) ਨੇ ਕੰਸੋਲੇਸ਼ਨ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਲੋਕ ਗੀਤ ਜੂਨੀਅਰ ਵਿੰਗ ’ਚ ਹਰਮਨਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪਹੁੰਚਣ ’ਤੇ ਜੇਤੂਆਂ ਨੂੰ ਚੇਅਰਮੈਨ ਗੁਰਦੀਪ ਸਿੰਘ ਰੰਧਾਵਾ ਅਤੇ ਡਾਇਰੈਕਟਰ ਮਨਪ੍ਰੀਤ ਸਿੰਘ ਟੱਕਰ ਨੇ ਸਨਮਾਨਿਆ ਅਤੇ ਇਸ ਮੁਕਾਬਲੇ ਲਈ ਮਿਹਨਤ ਕਰਾਉਣ ਵਾਲੇ ਅਧਿਆਪਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਵਿੰਦਰ ਕੌਰ, ਅਰਸ਼ਪ੍ਰੀਤ ਅਤੇ ਹਰਜਿੰਦਰ ਪਾਲ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement