ਖੇਤਰੀ ਯੁਵਕ ਮੇਲੇ ’ਚ ਦਸਮੇਸ਼ ਬੀਐੱਡ ਕਾਲਜ ਦੀ ਝੰਡੀ
ਇਕਬਾਲ ਸਿੰਘ ਸ਼ਾਂਤ
ਲੰਬੀ, 22 ਅਕਤੂਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਰ ਰੋਜ਼ਾ 65ਵੇਂ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ (ਜ਼ੋਨ-ਬੀ) ਵਿੱਚ ਦਸਮੇਸ਼ ਗਰਲਜ਼ ਸਿੱਖਿਆ ਕਾਲਜ ਕੁੱਲ 22 ਇਨਾਮ ਜਿੱਤ ਕੇ ਦੂਜੇ ਸਥਾਨ ’ਤੇ ਰਿਹਾ। ਐੱਮਡੀ ਕਾਲਜ ਆਫ ਐਜੂਕੇਸ਼ਨ ਅਬੋਹਰ ਵਿੱਚ ਸੰਪੰਨ ਹੋਏ ਯੁਵਕ ਮੇਲੇ ’ਚ 31 ਕਾਲਜਾਂ ਨੇ ਹਿੱਸਾ ਲਿਆ। ਦਸਮੇਸ਼ ਸਿੱਖਿਆ ਕਾਲਜ ਬਾਦਲ ਨੇ ਵੱਖ-ਵੱਖ ਵਰਗਾਂ ਵਿੱਚ ਪਹਿਲੇ ਨੌਂ ਸਥਾਨ, ਛੇ ਦੂਸਰੇ ਅਤੇ ਸੱਤ ਤੀਸਰੇ ਸਥਾਨ ਹਾਸਲ ਕੀਤੇ। ਪ੍ਰਿੰਸੀਪਲ ਡਾ. ਵਨੀਤਾ ਗੁਪਤਾ ਨੇ ਦੱਸਿਆ ਕਿ ਮੁਕਾਬਲਿਆ ਵਿੱਚੋਂ ਅਮਨਦੀਪ ਕੌਰ ਨੇ ਟੋਕਰੀ ਬਣਾਉਣ, ਹਰਪ੍ਰੀਤ ਕੌਰ ਨੇ ‘ਨਾਲਾ ਬੁਣਨ’, ਹਰਪ੍ਰੀਤ ਕੌਰ ਨੇ ‘ਛਿੱਕੂ ਬਣਾਉਣ’, ਗਗਨਦੀਪ ਕੌਰ ‘ਕਾਰਟੂਨਿੰਗ’, ਲਖਵੀਰ ‘ਕਹਾਣੀ ਲੇਖਣ’, ਸੁਖਪ੍ਰੀਤ ਕੌਰ, ਹਰਪ੍ਰੀਤ ਕੌਰ ਅਤੇ ਖੁਸਵੀਰ ਕੌਰ ਨੇ ‘ਕਵਿਸਰੀ ਗਾਇਨ’, ਸੁਮਨ ਨੇ ‘ਪੱਖੀ ਬੁਣਨ’, ਹਰਪ੍ਰੀਤ, ਖੁਸ਼ਵੀਰ, ਹਰਪ੍ਰੀਤ ਨੇ ‘ਵਿਰਾਸਤੀ ਪ੍ਰਸ਼ਨ-ਉੱਤਰੀ’ ‘ਚ ਪਹਿਲੇ ਸਥਾਨ ਹਾਸਲ ਕੀਤੇ। ਹਰਮਨਪ੍ਰੀਤ ਕੌਰ ‘ਲੋਕ-ਗੀਤ’, ਹੁਸਨਪ੍ਰੀਤ ਕੌਰ ‘ਪਰਾਂਦਾ ਬੁਣਨ, ਮਨੀਸ਼ਾ ਤੇ ਹਰਮਨਦੀਪ ‘ਵਾਦ-ਵਿਵਾਦ’, ਹਰਪ੍ਰੀਤ ਕੌਰ ‘ਕਵਿਤਾ-ਉਚਾਰਨ’, ਹਰਵਿੰਦਰ ਕੌਰ ‘ਸਲਾਈਆਂ ਬੁਣਨ’, ਅਨਮੋਲ, ਹਰਮਨਪ੍ਰੀਤ, ਸੁਖਪ੍ਰੀਤ, ਹਰਪ੍ਰੀਤ, ਗਗਨਦੀਪ ਤੇ ਖੁਸ਼ਵੀਰ ਨੇ ‘ਲੰਮੀ-ਹੇਕ’ ਮੁਕਾਲਿਆਂ ਵਿੱਚੋਂ ਤੇ ਖੁਸ਼ਵੀਰ ਕੌਰ ਨੇ ਵਿਅਕਤੀਗਤ ਤੌਰ ’ਤੇ ਦੂਜੇ ਸਥਾਨ ਹਾਸਲ ਕੀਤੇ। ਮਨਪ੍ਰੀਤ ਕੌਰ ਨੇ ‘ਇੰਨੂ ਬਣਾਉਣ’, ਰਮਨਦੀਪ ਕੌਰ ਨੇ ‘ਗੁੱਡੀਆਂ ਪਟੋਲੇ ਬਣਾਉਣ’, ਹਰਮਨਜੋਤ ਕੌਰ, ਹਰਵਿੰਦਰ ਕੌਰ, ਜਸਪ੍ਰੀਤ ਕੌਰ ਨੇ ‘ਮੁਹਾਵਾਰੇਦਾਰ ਵਾਰਤਾਲਾਪ’ ਵਿੱਚੋਂ, ਰਮਨਦੀਪ, ਪ੍ਰਭਜੀਤ, ਜਸਲੀਨ, ਰੁਪਿੰਦਰ ਨੇ ‘ਇੰਸਟਾਲੇਸ਼ਨ’ ਵਿੱਚੋਂ, ਮਨੀਸਾ ਨੇ ‘ਕਵਿਤਾ ਲੇਖਣ’ ਵਿੱਚੋਂ, ਮਮਤਾ, ਲੱਛਮੀ, ਹਰਪ੍ਰੀਤ ਨੇ ‘ਵਾਰ-ਗਾਇਨ’ ‘ਚੋਂ, ਹਰਮਨਪ੍ਰੀਤ, ਅਨਮੋਲ, ਲੱਛਮੀ ਨੇ ‘ਕਲੀ-ਗਾਇਨ’ ਦੇ ਵੱਖ-ਵੱਖ ਮੁਕਾਬਲਿਆਂ ‘ਚੋਂ ਤੀਜੇ ਸਥਾਨਾਂ ‘ਚੋਂ ਜਿੱਤ ਹਾਸਿਲ ਕੀਤੀ। ਪ੍ਰਿੰਸੀਪਲ ਨੇ ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਦਾ ਸਹਿਯੋਗ ਤੇ ਅਗਵਾਈ ਲਈ ਧੰਨਵਾਦ ਕੀਤਾ।