For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਲੈਗ ਮਾਰਚ

07:41 AM Apr 16, 2024 IST
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਲੈਗ ਮਾਰਚ
ਸ਼ਹਿਰ ਵਿੱਚ ਫਲੈਗ ਮਾਰਚ ਕਰਦੇ ਹੋਏ ਪੁਲੀਸ ਅਤੇ ਨੀਮ ਫੌਜੀ ਬਲ। ਫੋਟੋ: ਪੰਨੀਵਾਲੀਆ
Advertisement

ਪੱਤਰ ਪ੍ਰੇਰਕ
ਕਾਲਾਂਵਾਲੀ, 15 ਅਪਰੈਲ
ਲੋਕ ਸਭਾ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਕਾਲਾਂਵਾਲੀ ਦੇ ਉਪ ਪੁਲੀਸ ਕਪਤਾਨ ਜੈ ਭਗਵਾਨ ਅਤੇ ਥਾਣਾ ਇੰਚਾਰਜ ਚਾਂਦ ਸਿੰਘ ਦੀ ਦੇਖ-ਰੇਖ ਹੇਠ ਕਾਲਾਂਵਾਲੀ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਸ਼ਹਿਰ ਅਤੇ ਪੇਂਡੂ ਖੇਤਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ।
ਇਹ ਫਲੈਗ ਮਾਰਚ ਥਾਣਾ ਕਾਲਾਂਵਾਲੀ ਤੋਂ ਸ਼ੁਰੂ ਹੋ ਕੇ ਪੁਰਾਣਾ ਥਾਣਾ ਰੋਡ, ਬੱਸ ਸਟੈਂਡ, ਪੰਜਾਬ ਬੱਸ ਸਟੈਂਡ, ਰੇਲਵੇ ਮੰਡੀ, ਸਬਜ਼ੀ ਮੰਡੀ, ਖੂਹਵਾਲਾ ਬਾਜ਼ਾਰ ਤੇ ਵਾਟਰ ਵਰਕਸ ਰੋਡ ਤੋਂ ਹੁੰਦਾ ਹੋਇਆ ਵਾਪਸ ਥਾਣੇ ਪਹੁੰਚਿਆ। ਕਾਲਾਂਵਾਲੀ ਤੋਂ ਇਲਾਵਾ ਪਿੰਡ ਗੁਦਰਾਣਾ, ਦਾਦੂ, ਤਿਲੋਕੇਵਾਲਾ, ਤਖ਼ਤਮੱਲ, ਸਿੰਘਪੁਰਾ, ਜਗਮਾਲਵਾਲੀ, ਅਸੀਰ, ਦੇਸੂ ਮਲਕਾਣਾ ਤੇ ਹੱਸੂ ਵਿੱਚ ਵੀ ਫਲੈਗ ਮਾਰਚ ਕੱਢਿਆ ਗਿਆ।
ਥਾਣਾ ਇੰਚਾਰਜ ਚਾਂਦ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਪੁਲੀਸ ਨੇ ਪੈਰਾ ਮਿਲਟਰੀ ਫੋਰਸ ਸਮੇਤ ਕਾਲਾਂਵਾਲੀ ਇਲਾਕੇ ਵਿੱਚ ਫਲੈਗ ਮਾਰਚ ਕੱਢਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਹੈ, ਇਸ ਲਈ ਹਰ ਕਿਸੇ ਨੂੰ ਆਪਣੀ ਵੋਟ ਦੀ ਵਰਤੋਂ ਨਿਡਰ ਹੋ ਕੇ ਕਰਨੀ ਚਾਹੀਦੀ ਹੈ।

Advertisement

Advertisement
Author Image

Advertisement
Advertisement
×