ਫਰੀਦਾਬਾਦ ਪੁਲੀਸ ਵੱਲੋਂ ਐੱਨਆਈਟੀ ਖੇਤਰ ’ਚ ਫਲੈਗ ਮਾਰਚ
ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 20 ਅਪਰੈਲ
ਲੋਕ ਸਭਾ ਚੋਣਾਂ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਡੀਸੀਪੀ ਐੱਨਆਈਟੀ ਕੁਲਦੀਪ ਸਿੰਘ ਦੀ ਅਗਵਾਈ ਹੇਠ ਸਥਾਨਕ ਪੁਲੀਸ ਫੋਰਸ ਅਤੇ ਆਈਟੀਬੀਪੀ ਦੀ ਟੀਮ ਵੱਲੋਂ ਐੱਨਆਈਟੀ ਜ਼ੋਨ ਵਿੱਚ ਫਲੈਗ ਮਾਰਚ ਕੀਤਾ ਗਿਆ। ਅਧਿਕਾਰੀ ਨੇ ਆਮ ਲੋਕਾਂ ਨੂੰ ਚੋਣਾਂ ਦੌਰਾਨ ਅਮਨ-ਸ਼ਾਂਤੀ ਬਣਾਈ ਰੱਖਣ ਲਈ ਜਾਗਰੂਕ ਕੀਤਾ। ਇਹ ਫਲੈਗ ਮਾਰਚ ਡੀਸੀਪੀ ਐੱਨਆਈਟੀ ਦਫ਼ਤਰ ਤੋਂ ਬੀਕੇ ਗੋਲ ਚੱਕਰ, ਹਾਰਡਵੇਅਰ ਚੌਕ, ਪਾਇਲੀ, ਡਬੂਆ, 60 ਫੁੱਟੀ ਰੋਡ, ਚਾਚਾ ਚੌਕ, ਬਾਬਾ ਮੰਡੀ, ਸਰੂਰਪੁਰ ਚੌਕ, ਸੰਜੈ ਕਲੋਨੀ, ਮੱਛੀ ਮੰਡੀ, ਗੋਚੀ, ਸੈਕਟਰ-56 ਤੇ ਰਾਜੀਵ ਕਲੋਨੀ ਤੱਕ ਕੱਢਿਆ ਜਾਵੇਗਾ। ਸੈਕਟਰ 55, ਵਾਇਆ ਸੋਹਾਣਾ ਰੋਡ, ਮੁਜੇਸਰ ਗੇਟ, ਬਾਟਾ ਫਲਾਈਓਵਰ, ਥਾਣਾ ਕੋਤਵਾਲੀ ਦੇ ਸਾਹਮਣੇ, ਨੀਲਮ ਚੌਕ, ਸਲੂਜਾ ਪੈਟਰੋਲ ਪੰਪ, ਮਾਰਕੀਟ ਨੰਬਰ 5 ਤੋਂ ਹੁੰਦਾ ਹੋਇਆ ਡੀਸੀਪੀ ਐੱਨਆਈਟੀ ਦਫ਼ਤਰ ਵਿੱਚ ਆ ਕੇ ਸਮਾਪਤ ਹੋਇਆ। ਇਸ ਫਲੈਗ ਮਾਰਚ ਦਾ ਮਕਸਦ ਆਮ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨਾ ਸੀ। ਦਰਅਸਲ, ਫਲੈਗ ਮਾਰਚ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਪਿੰਡਾਂ ਵਿੱਚੋਂ ਗੁਜਰਿਆ, ਜਿਸ ਵਿੱਚ ਪੁਲੀਸ ਮੁਲਾਜ਼ਮ ਅਤੇ ਪੈਰਾ ਮਿਲਟਰੀ ਫੋਰਸ ਦੇ ਅਧਿਕਾਰੀ ਸ਼ਾਮਲ ਹੋਏ।