ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੇਜ਼ਮੀਨੇ ਤੇ ਸਾਧਨਹੀਣ ਮਜ਼ਦੂਰਾਂ ਦੇ ਹੱਕ ’ਚ ਝੰਡਾ ਮਾਰਚ

07:41 AM Aug 23, 2024 IST
ਪਿੰਡ ਲੱਖਾ ਤੋਂ ਝੰਡਾ ਮਾਰਚ ਸ਼ੁਰੂ ਕਰਨ ਸਮੇਂ ਮਜ਼ਦੂਰ ਕਾਰਕੁਨ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 22 ਅਗਸਤ
ਪਿੰਡਾਂ ਦੇ ਬੇਜ਼ਮੀਨੇ ਅਤੇ ਸਾਧਨਹੀਣ ਗਰੀਬ ਦਲਿਤ ਮਜ਼ਦੂਰਾਂ ਦੇ ਬੁਨਿਆਦੀ ਮਸਲਿਆਂ ਨੂੰ ਸਰਕਾਰਾਂ ਤੱਕ ਪਹੁੰਚਾ ਕੇ ਹੱਲ ਕਰਵਾਉਣ ਲਈ ਮੋਟਰਸਾਈਕਲ ਝੰਡਾ ਮਾਰਚ ਪਿੰਡ ਲੱਖਾ ਤੋਂ ਸ਼ੁਰੂ ਕੀਤਾ ਗਿਆ। ਪੇਂਡੂ ਮਜ਼ਦੂਰ ਯੂਨੀਅਨ ਦੇ ਉਲੀਕੇ ਪ੍ਰੋਗਰਾਮ ਮੁਤਾਬਕ ਕੱਢਿਆ ਗਿਆ ਇਹ ਝੰਡਾ ਮਾਰਚ ਪਿੰਡ ਲੱਖਾ ਤੋਂ ਸ਼ੁਰੂ ਹੋ ਕੇ ਮਾਣੂੰਕੇ, ਭੰਮੀਪੁਰਾ ਤੇ ਰਣਧੀਰਗੜ੍ਹ ’ਚੋਂ ਹੁੰਦਾ ਹੋਇਆ ਚਕਰ ਪਹੁੰਚ ਕੇ ਸਮਾਪਤ ਹੋਇਆ। ਝੰਡਾ ਮਾਰਚ ਵਿੱਚ ਜਥੇਬੰਦੀ ਦੇ ਸਰਗਰਮ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸਕੱਤਰ ਸੁਖਦੇਵ ਸਿੰਘ ਮਾਣੂੰਕੇ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਗੁਰਚਰਨ ਸਿੰਘ ਟੂਸੇ ਨੇ ਕਿਹਾ ਕਿ ਬੇਜ਼ਮੀਨੇ ਅਤੇ ਸਾਧਨਹੀਣ ਗਰੀਬ ਦਲਿਤ ਸਮਾਜ ਨਾਲ ਸਬੰਧਤ ਪੇਂਡੂ ਤੇ ਖੇਤ ਮਜ਼ਦੂਰਾਂ ਦੀ ਮਾੜੀ ਹਾਲਤ ਉਨ੍ਹਾਂ ਦੇ ਬੁਨਿਆਦੀ ਮੰਗਾਂ ਮਸਲਿਆਂ ਨੂੰ ਹੱਲ ਕਰੇ ਬਿਨਾਂ ਨਹੀਂ ਸੁਧਰ ਸਕਦੀ। ਖੇਤੀਬਾੜੀ ’ਚ ਹੋਏ ਮਜ਼ਦੂਰ ਵਿਰੋਧੀ ਤੇ ਸਰਮਾਏਦਾਰੀ ਪੱਖੀ ਬਦਲਾਅ ਨੇ ਮਜ਼ਦੂਰ ਭਾਈਚਾਰੇ ਦਾ ਖੇਤੀ ਆਧਾਰਤ ਰੁਜ਼ਗਾਰ ਅਤੇ ਪਸ਼ੂ ਪਾਲਣ ਵਰਗੇ ਕਿੱਤੇ ਨੂੰ ਸੰਕਟ ’ਚ ਪਾ ਦਿੱਤਾ ਹੈ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਦਲਿਤ ਮਜ਼ਦੂਰਾਂ ਨੂੰ ਰਿਜ਼ਰਵ ਜ਼ਮੀਨਾਂ ਦਾ ਪੱਕਾ ਪ੍ਰਬੰਧ ਦਲਿਤ ਕਮੇਟੀਆਂ ਬਣਾ ਕੇ ਦਿੱਤਾ ਜਾਵੇ ਤਾਂ ਕਿ ਉਹ ਆਪ ਸਾਂਝੀ ਖੇਤੀ ਕਰ ਸਕਣ। ਉਨ੍ਹਾਂ ਮੰਗ ਕੀਤੀ ਕਿ ਲੈਂਡ ਸੀਲਿੰਗ ਐਕਟ ਸਖ਼ਤੀ ਨਾਲ ਲਾਗੂ ਕਰ ਕੇ ਵਾਧੂ ਜ਼ਮੀਨਾਂ ਬੇਜ਼ਮੀਨੇ ਕਿਸਾਨਾਂ ਅਤੇ ਦਲਿਤ ਗ਼ਰੀਬਾਂ ’ਚ ਤਕਸੀਮ ਕੀਤੀਆਂ ਜਾਣ, ਮਜ਼ਦੂਰਾਂ ਨੂੰ ਮਨਰੇਗਾ ਤਹਿਤ ਸਾਰਾ ਸਾਲ ਕੰਮ ਅਤੇ ਦਿਹਾੜੀ ਸੱਤ ਸੌ ਰੁਪਏ ਕੀਤੀ ਜਾਵੇ ਤੇ ਲਾਲ ਲਕੀਰ ਵਿੱਚ ਵਸਦੇ ਲੋਕਾਂ ਨੂੰ ਉਸ ਜਗ੍ਹਾ ਦੀ ਮਾਲਕੀ ਦਿੱਤੀ ਜਾਵੇ। ਇਸ ਮੌਕੇ ਬਖਤੌਰ ਸਿੰਘ, ਜਗਤਾਰ ਸਿੰਘ ਲੱਖਾ, ਛਿੰਦਾ ਸਿੰਘ ਤੇ ਗੋਰਾ ਸਿੰਘ ਹਾਜ਼ਰ ਸਨ।

Advertisement

Advertisement