For the best experience, open
https://m.punjabitribuneonline.com
on your mobile browser.
Advertisement

ਕਿਸਾਨੀ ਮੰਗਾਂ ਸਬੰਧੀ 42 ਪਿੰਡਾਂ ਵਿੱਚ ਝੰਡਾ ਮਾਰਚ

07:44 AM Aug 26, 2024 IST
ਕਿਸਾਨੀ ਮੰਗਾਂ ਸਬੰਧੀ 42 ਪਿੰਡਾਂ ਵਿੱਚ ਝੰਡਾ ਮਾਰਚ
ਹਲਕਾ ਧੂਰੀ ਦੇ ਇੱਕ ਪਿੰਡ ਵਿੱਚ ਝੰਡਾ ਮਾਰਚ ਕਰਦੇ ਹੋਏ ਕਿਸਾਨ।
Advertisement

ਬੀਰਬਲ ਰਿਸ਼ੀ
ਧੂਰੀ, 25 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਕਰਜ਼ਾ ਮੁਆਫੀ ਸਣੇ ਹੋਰ ਕਿਸਾਨੀ ਮੰਗਾਂ ਦੇ ਹੱਕ ਵਿੱਚ ਭਲਕ ਤੋਂ ਲਗਾਏ ਜਾ ਰਹੇ ਪੰਜ ਰੋਜ਼ਾ ਪੱਕੇ ਧਰਨੇ ਦੀਆਂ ਤਿਆਰੀਆਂ ਵਜੋਂ ਦੋ ਰੋਜ਼ਾ ਝੰਡਾ ਮਾਰਚ ਦੌਰਾਨ 42 ਪਿੰਡਾਂ ਦੇ ਕਿਸਾਨਾਂ ਦੀ ਲਾਮਬੰਦੀ ਕੀਤੀ ਗਈ। ਬੀਕੇਯੂ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਹਰਪਾਲ ਸਿੰਘ ਪੇਧਨੀ ਅਤੇ ਬਲਾਕ ਪ੍ਰੈੱਸ ਸਕੱਤਰ ਬਲਵੰਤ ਸਿੰਘ ਘਨੌਰੀ ਨੇ ਦੱਸਿਆ ਕਿ ਅੱਜ ਸਵੇਰ ਸਮੇਂ ਦਾਣਾ ਮੰਡੀ ਧੂਰੀ ਤੋਂ ਕਿਸਾਨਾਂ ਦਾ ਮੋਟਰਸਾਈਕਲਾਂ, ਜੀਪਾਂ, ਕਾਰਾਂ ‘ਤੇ ਝੰਡਾ ਮਾਰਚ ਸ਼ੁਰੂ ਹੋਇਆ, ਜੋ ਅੱਗੇ ਪਿੰਡ ਬੇਨੜਾ, ਸਾਰੋਂ, ਭੋਜੋਵਾਲੀ, ਭਲਵਾਨ, ਭੁੱਲਰਹੇੜੀ, ਕੰਧਾਰਗੜ੍ਹ ਛੰਨਾ, ਮੀਮਸਾ, ਚੀਮਾ, ਬੁਰਜ, ਢਢੋਗਲ, ਖੇੜੀ, ਈਸੜਾ, ਬਨਭੌਰੀ, ਭਸੌੜ, ਬੰਗਾਵਾਲੀ, ਈਸੀ, ਮਾਨਾਂ, ਧਾਂਦਰਾਂ ਅਤੇ ਬਰੜਵਾਲ ਤੋਂ ਹੁੰਦਾ ਹੋਇਆ ਬੱਬਨਪੁਰ ਸਮਾਪਤ ਹੋਇਆ। ਇਸ ਤੋਂ ਪਹਿਲਾਂ ਬੀਤੇ ਦਿਨ ਝੰਡਾ ਮਾਰਚ ਦੌਰਾਨ ਜਥੇਬੰਦੀ ਨੇ 22 ਪਿੰਡਾਂ ਦੇ ਕਿਸਾਨਾਂ ਨਾਲ ਮੀਟਿੰਗਾਂ ਕਰਕੇ 27 ਤੋਂ 31 ਅਗਸਤ ਤੱਕ ਸੰਗਰੂਰ ਵਿੱਚ ਲਗਾਏ ਜਾ ਰਹੇ ਪੱਕੇ ਧਰਨੇ ’ਚ ਸ਼ਿਰਕਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਿਸਾਨ ਆਗੂ ਰਾਮ ਸਿੰਘ ਕੱਕੜਵਾਲ, ਕਰਮਜੀਤ ਸਿੰਘ ਬੇਨੜਾ, ਮਨਜੀਤ ਸਿੰਘ ਜਹਾਂਗੀਰ, ਜੋਰਾ ਸਿੰਘ ਕੰਧਾਰਗੜ੍ਹ, ਕਿਰਪਾਲ ਸਿੰਘ ਧੂਰੀ ਤੇ ਬਾਬੂ ਸਿੰਘ ਮੂਲੋਵਾਲ ਨੇ ਸੰਬੋਧਨ ਕੀਤਾ।

Advertisement

Advertisement
Advertisement
Author Image

Advertisement