ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਨਤਕ ਜਥੇਬੰਦੀਆਂ ਵੱਲੋਂ ਵੋਟਾਂ ਦੇ ਬਾਈਕਾਟ ਲਈ ਝੰਡਾ ਮਾਰਚ

07:58 AM May 25, 2024 IST

ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਮਈ
ਜਨਤਕ ਜਥੇਬੰਦੀ ਲੋਕ ਸੰਗਰਾਮ ਮੋਰਚਾ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਵੱਲੋ ਵੋਟਾਂ ਦੇ ਬਾਈਕਾਟ ਲਈ ਪਿੰਡਾਂ ਵਿਚ ਝੰਡਾਂ ਮਾਰਚ ਕਰਕੇ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਅਤੇ ਕੰਧਾਂ ’ਤੇ ਪੋਸਟਰ ਚਿਪਕਾਏ ਵੀ ਗਏ ਅਤੇ ਲੋਕਾਂ ਵਿਚ ਵੰਡੇ ਵੀ ਗਏ। ਪੋਸਟਰਾਂ ਵਿੱਚ ਆਖਿਆ ਗਿਆ ਕਿ ਮਜ਼ਦੂਰਾਂ, ਕਿਸਾਨਾਂ, ਆਮ ਲੋਕਾਂ ਤੇ ਦੇਸ਼ ਭਗਤਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਇਸ ਮੌਕੇ ਲੋਕ ਸੰਗਰਾਮ ਮੋਰਚਾ ਸੂਬਾ ਪ੍ਰਧਾਨ ਤਾਰਾ ਸਿੰਘ, ਮਾਸਟਰ ਦਰਸ਼ਨ ਤੂਰ, ਜਨਰਲ ਸਕੱਤਰ ਸੁਖਮੰਦਰ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਲਖਵੀਰ ਸਿੰਘ ਲੱਖਾ, ਦਰਸ਼ਨ ਘੋਲੀਆ, ਕਾਮਰੇਡ ਸਿੰਦਰ ਸਿੰਘ ਸਾਫੂਵਾਲਾ ਤੇ ਹੋਰਨਾਂ ਦੀ ਅਗਵਾਈ ਹੇਠ ਪਿੰਡ ਸਿੰਘਾਂਵਾਲਾ, ਨਾਹਲ ਖੋਟੇ, ਮੋਠਾਂਵਾਲੀ, ਬੁਕਣਵਾਲਾ, ਘੱਲਕਲਾ, ਸਾਫੂਵਾਲਾ ਡਰੋਲੀ, ਗੱਜਣਵਾਲਾ, ਜੈਮਲਵਾਲਾ ਚੰਦ ਨਵੇ ਅਤੇ ਚੰਦ ਪੁਰਾਣਾ ਆਦਿ ਪਿੰਡਾਂ ਵਿੱਚ ਮਾਰਚ ਕੀਤਾ ਗਿਆ। ਉਨ੍ਹਾਂ ਆਖਿਆ ਕਿ ਲੋਕ ਵੋਟਾਂ ਨਾਲ ਆਪਣੀ ਸਰਕਾਰ ਚੁਣਦੇ ਹਨ ਪਰ ਅਸਲ ਵਿੱਚ ਮਾਇਆਧਾਰੀ ਹੀ ਗੱਦੀ ’ਤੇ ਟਿਕੇ ਰਹਿੰਦੇ ਹਨ। ਪੀੜਤ ਜਮਾਤਾਂ ਨੂੰ ਇਨ੍ਹਾਂ ਤੋਂ ਭਲੇ ਦੀ ਝਾਕ ਮੁਕ ਗਈ। ਇਨਕਲਾਬ ਨੇ ਹੀ ਲੁਟੇਰੀ ਜਮਾਤ ਨੂੰ ਗੱਦੀਓਂ ਲਾਹ ਕੇ ਪੀੜਤ ਲੋਕਾਂ ਦੀ ਪੁੱਗਤ ਵਾਲਾ ਜਮਹੂਰੀ ਰਾਜ ਸਿਰਜਿਆ ਜਾਣਾ ਹੈ। ਉਸ ਸਮੇਂ ਅਸਲ ਜਮਹੂਰੀਅਤ ਅਤੇ ਸਹੀ ਚੋਣਾਂ ਹੋਣਗੀਆਂ। ਚੁਣੇ ਨੁਮਾਇੰਦੇ ਜੇ ਲੋਕਾਂ ਦੀਆਂ ਆਸਾਂ ’ਤੇ ਪੂਰੇ ਨਹੀਂ ਉਤਰਨਗੇ ਤਾਂ ਬਿਨਾਂ ਦੇਰੀ ਤਬਦੀਲ ਕਰਨ ਦਾ ਅਧਿਕਾਰ ਲੋਕਾਂ ਕੋਲ ਹੋਵੇਗਾ।

Advertisement

Advertisement