For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਫਲੈਗ ਮਾਰਚ

10:38 AM Apr 21, 2024 IST
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਫਲੈਗ ਮਾਰਚ
ਅੰਮ੍ਰਿਤਸਰ ਵਿੱਚ ਫਲੈਗ ਮਾਰਚ ਕਰਦੇ ਹੋਏ ਪੁਲੀਸ ਅਤੇ ਸੀਆਰਪੀਐੱਫ ਦੇ ਜਵਾਨ। -ਫੋਟੋ: ਵਿਸ਼ਾਲ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 20 ਅਪਰੈਲ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਪੁਲੀਸ ਵੱਲੋਂ ਸ਼ਹਿਰ ਵਿੱਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸ਼ਹਿਰ ਦੇ ਤਿੰਨ ਜ਼ੋਨਾਂ ਵਿੱਚ ਫਲੈਗ ਮਾਰਚ ਕੀਤੇ ਗਏ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਦੇ ਤਿੰਨ ਜ਼ੋਨਾਂ ਵਿੱਚ ਫਲੈਗ ਮਾਰਚ ਕੀਤੇ ਗਏ ਹਨ , ਜਿਸ ਦਾ ਮੁੱਖ ਮੰਤਵ ਚੋਣਾਂ ਨੂੰ ਆਜ਼ਾਦ ,ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕਰਵਾਉਣਾ ਹੈ। ਇਸ ਲਈ ਸ਼ਹਿਰ ਵਿੱਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ, ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਜ਼ੋਨਾਂ ਵਿੱਚ ਪੁਲੀਸ ਦੇ ਡੀਸੀਪੀ, ਏਡੀਸੀਪੀ ਆਦਿ ਦੀ ਅਗਵਾਈ ਹੇਠ ਏਸੀਪੀ, ਥਾਣਿਆਂ ਦੇ ਮੁੱਖ ਅਫਸਰ , ਸੀਆਰਪੀਐੱਫ ਦੇ ਜਵਾਨ ਅਤੇ ਸਵੈਤ ਟੀਮਾਂ ਦੇ ਕਮਾਂਡੋ ਜਵਾਨਾਂ ਵੱਲੋਂ ਸ਼ਾਮਲ ਹੋ ਕੇ ਫਲੈਗ ਮਾਰਚ ਕੀਤੇ ਗਏ।
ਜ਼ੋਨ ਇੱਕ ਦੇ ਇਲਾਕੇ ਵਿੱਚ ਏਡੀਸੀਪੀ ਡਾਕਟਰ ਦਰਪਨ ਆਲੂਵਾਲੀਆ, ਏਸੀਪੀ ਸੁਰਿੰਦਰ ਸਿੰਘ ਅਤੇ ਮਨਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਥਾਣਿਆਂ ਦੇ ਮੁੱਖ ਅਫਸਰ, ਪੁਲੀਸ ਬਲ ,ਸੀਆਰਪੀਐਫ ਦੇ ਜਵਾਨ ਅਤੇ ਕਮਾਂਡੋ ਵੱਲੋਂ ਚਾਟੀਵਿੰਡ ਚੌਕ ਤੋਂ ਫਲੈਗ ਮਾਰਚ ਕੱਢਿਆ ਗਿਆ।
ਜ਼ੋਨ ਨੰਬਰ ਦੋ ਦੇ ਖੇਤਰ ਵਿੱਚ ਡੀਸੀਪੀ ਆਲਮ ਵਿਜੇ ਸਿੰਘ ਦੀ ਅਗਵਾਈ ਹੇਠ ਏਡੀਸੀਪੀ ਪ੍ਰਭਜੋਤ ਸਿੰਘ , ਏਸੀਪੀ ਵਰਿੰਦਰ ਸਿੰਘ ਖੋਸਾ ਤੇ ਸੁਖਪਾਲ ਸਿੰਘ ਸਣੇ ਪੁਲੀਸ ਬਲ ਤੇ ਸੀਆਰਪੀਐੱਫ ਤੇ ਜਵਾਨਾਂ ਵੱਲੋਂ ਫਲੈਗ ਮਾਰਚ ਕੀਤਾ ਗਿਆ।
ਜ਼ੋਨ ਨੰਬਰ ਤਿੰਨ ਵਿੱਚ ਏਡੀਸੀਪੀ ਨਵਜੋਤ ਸਿੰਘ ਦੀ ਅਗਵਾਈ ਹੇਠ ਏਸੀਪੀ ਗੁਰਿੰਦਰ ਬੀਰ ਸਿੰਘ , ਐੱਸਐੱਚਓ, ਸੀਆਰਪੀਐੱਫ ਦੇ ਜਵਾਨ ਤੇ ਹੋਰ ਪੁਲੀਸ ਬਲ ਵੱਲੋਂ ਥਾਣਾ ਬੀ ਡਿਵੀਜ਼ਨ ਸੁਲਤਾਨ ਵਿੰਡ ਗੇਟ ਤੋਂ ਫਲੈਗ ਮਾਰਚ ਕੀਤਾ ਗਿਆ ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਨਾਜਾਇਜ਼ ਸ਼ਰਾਬ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵੀ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×