ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਰੀਦਾਬਾਦ ਪੁਲੀਸ ਵੱਲੋਂ ਫਲੈਗ ਮਾਰਚ

08:04 AM May 22, 2024 IST
ਫਰੀਦਾਬਾਦ ਵਿੱਚ ਫਲੈਗ ਮਾਰਚ ਕਰਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਕੁਲਵਿੰਦਰ ਕੌਰ

ਪੱਤਰ ਪ੍ਰੇਰਕ
ਫਰੀਦਾਬਾਦ, 21 ਮਈ
ਪੁਲੀਸ ਕਮਿਸ਼ਨਰ ਰਾਕੇਸ਼ ਕੁਮਾਰ ਆਰੀਆ ਨੇ ਡੀਸੀ ਵਿਕਰਮ ਸਿੰਘ ਤੇ ਸੀਨੀਅਰ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਫਲੈਗ ਮਾਰਚ ਕੱਢਿਆ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਵੋਟਿੰਗ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਫਲੈਗ ਮਾਰਚ ਦੌਰਾਨ ਅਧਿਕਾਰੀਆਂ ਨੇ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਚੋਣਾਂ ਦੌਰਾਨ ਪੁਲੀਸ ਫਲੈਗ ਮਾਰਚ ਚੋਣ ਸੁਰੱਖਿਆ ਪ੍ਰਬੰਧਾਂ ਦਾ ਅਹਿਮ ਹਿੱਸਾ ਹੈ। ਇਸ ਫਲੈਗ ਮਾਰਚ ਦਾ ਮਕਸਦ ਚੋਣਾਂ ਸਮੇਂ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਅਤੇ ਉਨ੍ਹਾਂ ਨੂੰ ਇਹ ਭਰੋਸਾ ਦਿਵਾਉਣਾ ਹੈ ਕਿ ਪੁਲੀਸ ਉਨ੍ਹਾਂ ਦੀ ਸੁਰੱਖਿਆ ਲਈ ਤਿਆਰ ਰਹੇਗੀ।
ਇਸ ਨਾਲ ਪੁਲੀਸ ਆਪਣੀ ਮੌਜੂਦਗੀ ਨੂੰ ਮਜ਼ਬੂਤ ​​ਕਰਦੀ ਹੈ ਅਤੇ ਆਮ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਂਦੀ ਹੈ ਕਿ ਇਹ ਮਾਰਚ ਪੁਲੀਸ ਅਤੇ ਜਨਤਾ ਵਿਚਕਾਰ ਮੇਲ-ਜੋਲ ਅਤੇ ਭਾਈਵਾਲੀ ਨੂੰ ਹੱਲਾਸ਼ੇਰੀ ਦਿੰਦਾ ਹੈ। ਫਲੈਗ ਮਾਰਚ ਦਾ ਕਾਫਲਾ ਪੁਲੀਸ ਕਮਿਸ਼ਨਰ ਦਫ਼ਤਰ ਤੋਂ ਸ਼ੁਰੂ ਹੋ ਕੇ ਅਣਖੀਰ ਚੌਕ ਤੋਂ ਹੁੰਦਾ ਹੋਇਆ ਸੋਹਾਣਾ ਬੱਲਭਗੜ੍ਹ ਰੋਡ ’ਤੇ ਪਾਲੀ ਟੀ-ਪੁਆਇੰਟ ਤੋਂ ਗੋਠਦਾ ਮੁਹਤਬਾਦ, ਪਾਖਾਲ ਵਾਇਆ ਨੇਕਪੁਰ, ਨੇਕਪੁਰ ਵਾਇਆ ਨੰਗਲਾ ਚੌਂਕ, ਪਿੰਡ ਢੋਜ, ਖੋਰੀ ਜਮਾਲਪੁਰ ਤੋਂ ਹੁੰਦਾ ਹੋਇਆ ਵਾਪਸ ਪਰਤਿਆ।
ਸੋਹਨਾ ਵਾਇਆ ਬੱਲਭਗੜ੍ਹ ਰੋਡ ਤੋਂ ਪਾਲੀ ਟੀ-ਪੁਆਇੰਟ ਤੋਂ ਸੈਨਿਕ ਕਲੋਨੀ ਵਾਇਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਂ, ਪੀਡਬਲਯੂਡੀ ਰੈਸਟ ਹਾਊਸ ਬੱਲਭਗੜ੍ਹ, ਪੀਡਬਲਯੂਡੀ ਰੈਸਟ ਹਾਊਸ ਬੱਲਭਗੜ੍ਹ ਤੋਂ ਪਿੰਡ ਦਿਆਲਪੁਰ, ਮੋਹਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੰਨਸਾ, ਸ਼ਾਹਜਹਾਂਪੁਰ, ਇਮਾਮੂਦੀਨਪੁਰ, ਚਾਂਦਪੁਰ, ਕੁਰਾਲੀ, ਬਦਰੌਲਾ, ਤਿਗਾਂਵ, ਸੈਦਪੁਰ, ਫਰੀਦਪੁਰ ਵਾਇਆ ਬਟੌਲਾ, ਖੇੜੀਕਲਾਂ, ਖੇੜੀਕਲਾਂ ਵਾਇਆ ਸੈਕਟਰ 28, 29, 30, 31 ਤੋਂ ਇਤਮਾਦਪੁਰ, ਉਥੋਂ ਸਰਾਏ ਖਵਾਜਾ, ਤਿਲਪਤ ਵਿਖੇ ਸਮਾਪਤ ਹੋਇਆ।

Advertisement

Advertisement