ਜੈੱਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ ਨੂੰ ਪੱਕੀ ਜ਼ਮਾਨਤ
06:29 AM Nov 12, 2024 IST
ਮੁੰਬਈ:
Advertisement
ਬੰਬੇ ਹਾਈ ਕੋਰਟ ਨੇ ਅੱਜ ਮਨੀ ਲਾਂਡਰਿੰਗ ਮਾਮਲੇ ਵਿੱਚ ਜੈੱਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ ਨੂੰ ਮੈਡੀਕਲ ਆਧਾਰ ’ਤੇ ਜ਼ਮਾਨਤ ਦੇ ਦਿੱਤੀ ਹੈ। ਇਸ ਸਾਲ ਮਈ ਮਹੀਨੇ ਜਸਟਿਸ ਐੱਨਜੇ ਜਮਦਾਰ ਦੇ ਸਿੰਗਲ ਬੈਂਚ ਨੇ ਗੋਇਲ ਨੂੰ ਮੈਡੀਕਲ ਆਧਾਰ ’ਤੇ ਅੰਤਰਿਮ ਜ਼ਮਾਨਤ ਦਿੱਤੀ ਸੀ ਅਤੇ ਜਸਟਿਸ ਜਮਦਾਰ ਨੇ ਅੱਜ ਅੰਤਰਿਮ ਜ਼ਮਾਨਤ ਨੂੰ ਪੱਕੀ ਜ਼ਮਾਨਤ ਵਿੱਚ ਬਦਲਣ ਦਾ ਹੁਕਮ ਦਿੱਤਾ ਹੈ। ਗੋਇਲ (75) ਕੈਂਸਰ ਤੋਂ ਪੀੜਤ ਹਨ ਅਤੇ ਉਨ੍ਹਾਂ ਇਲਾਜ ਲਈ ਜ਼ਮਾਨਤ ਦੀ ਅਪੀਲ ਕੀਤੀ ਸੀ। -ਪੀਟੀਆਈ
Advertisement
Advertisement