ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜ ਸਾਲਾ ਤੇਗਬੀਰ ਨੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ’ਤੇ ਲਹਿਰਾਇਆ ਤਿਰੰਗਾ

08:46 AM Aug 27, 2024 IST
ਤੇਗਬੀਰ ਸਿੰਘ ਚੋਟੀ ’ਤੇ ਚੜ੍ਹਦਾ ਹੋਇਆ।

ਜਗਮੋਹਨ ਸਿੰਘ
ਰੂਪਨਗਰ, 26 ਅਗਸਤ
ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀ ਅਤੇ ਇੱਥੋਂ ਦੇ ਪਰਮਾਰ ਹਸਪਤਾਲ ਵਿੱਚ ਕੰਮ ਕਰ ਰਹੇ ਡਾ. ਮਨਪ੍ਰੀਤ ਕੌਰ ਅਤੇ ਸੁਖਿੰਦਰਦੀਪ ਸਿੰਘ ਦੇ ਪਹਿਲੀ ਜਮਾਤ ਵਿੱਚ ਪੜ੍ਹ ਰਹੇ ਮਹਿਜ਼ 5 ਸਾਲਾ ਪੁੱਤਰ ਤੇਗਬੀਰ ਸਿੰਘ ਨੇ ਅਫਰੀਕਾ ਮਹਾਂਦੀਪ ਪਰਬਤ ਦੀ ਸਭ ਤੋਂ ਉੱਚੀ ਚੋਟੀ ’ਤੇ ਪੁੱਜ ਕੇ ਇਤਿਹਾਸ ਸਿਰਜਿਆ ਹੈ। ਤੇਗਬੀਰ ਸਿੰਘ ਦੇ ਪਿਤਾ ਸੁਖਿੰਦਰਦੀਪ ਸਿੰਘ ਨੇ ਦੱਸਿਆ ਕਿ ਇਸ ਪ੍ਰਾਪਤੀ ਸਦਕਾ ਉਨ੍ਹਾਂ ਦਾ ਪੁੱਤਰ ਸਭ ਤੋਂ ਘੱਟ ਉਮਰ ਵਿੱਚ ਅਫਰੀਕਾ ਮਹਾਂਦੀਪ ਦੀ ਤਨਜ਼ਾਨੀਆ ਵਿੱਚ ਸਥਿਤ ਸਭ ਤੋਂ ਉੱਚੀ 19340 ਫੁੱਟ (5895 ਮੀਟਰ) ਚੋਟੀ ਸਰ ਕਰਨ ਵਾਲਾ ਪਹਿਲਾ ਸਭ ਤੋਂ ਛੋਟਾ ਏਸ਼ਿਆਈ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਤੇਗਬੀਰ ਨੇ ਦੋ ਗਾਈਡ ਅਤੇ 2 ਸਹਾਇਕ ਸਟਾਫ ਸਣੇ 18 ਨੂੰ ਟਰੈਕ ਸ਼ੁਰੂ ਕੀਤਾ ਸੀ ਤੇ 23 ਅਗਸਤ ਨੂੰ ਕਿਲੀਮੰਜਾਰੋ ਪਰਬਤ ’ਤੇ ਪੁੱਜ ਕੇ ਉਸ ਨੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਾਇਬੇਰੀਆ (ਰੂਸ) ਦੇ ਪੰਜ ਸਾਲਾ ਅਗਨਜੇਨ ਜਿਵਕੋਬਿਕ ਨੇ ਸਭ ਤੋਂ ਘੱਟ ਉਮਰ ਵਿੱਚ ਇਹ ਕਾਰਨਾਮਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਕੋਚ ਬਿਕਰਮਜੀਤ ਘੁੰਮਣ ਦਾ ਇਸ ਪ੍ਰਾਪਤੀ ਵਿੱਚ ਵੱਡਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਉਹ 30 ਅਗਸਤ ਨੂੰ ਰੂਪਨਗਰ ਪੁੱਜ ਜਾਣਗੇ।

Advertisement

Advertisement