For the best experience, open
https://m.punjabitribuneonline.com
on your mobile browser.
Advertisement

ਘਰ ’ਚੋਂ ਪੰਜ ਤੋਲੇ ਸੋਨਾ ਤੇ ਨਕਦੀ ਚੋਰੀ

07:04 AM Aug 13, 2024 IST
ਘਰ ’ਚੋਂ ਪੰਜ ਤੋਲੇ ਸੋਨਾ ਤੇ ਨਕਦੀ ਚੋਰੀ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 12 ਅਗਸਤ
ਪਿੰਡ ਸੰਗਤੀਵਾਲਾ ਵਿੱਚ ਇੱਕ ਘਰ ’ਚੋਂ ਨਕਦੀ, ਸੋਨਾ ਤੇ ਚਾਂਦੀ ਦੇ ਗਹਿਣੇ ਚੋਰੀ ਹੋ ਗਏ। ਇਸ ਬਾਰੇ ਐੱਸਐੱਚਓ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਅਤੇ ਉਸ ਦਾ ਪਰਿਵਾਰ 9 ਅਗਸਤ ਰਾਤ ਨੂੰ ਆਪਣੇ ਘਰ ਵਿੱਚ ਸੁੱਤਾ ਪਿਆ ਸੀ। ਇਸ ਦੌਰਾਨ ਕਰੀਬ 3 ਵਜੇ ਉਸ ਦੀ ਮਾਸੀ ਚਰਨਜੀਤ ਕੌਰ ਪਾਣੀ ਪੀਣ ਲਈ ਉੱਠੀ ਤਾਂ ਉਸ ਨੇ ਦੇਖਿਆ ਕਿ ਸਾਰੇ ਕਮਰਿਆਂ ਦਾ ਬਾਹਰੋਂ ਕੁੰਡਾ ਲਗਾਇਆ ਹੋਇਆ ਹੈ। ਇਸ ਮਗਰੋਂ ਉਸ ਨੇ ਕੁਲਵਿੰਦਰ ਸਿੰਘ ਤੇ ਸਾਰੇ ਪਰਿਵਾਰ ਨੂੰ ਜਗਾਇਆ ਤਾਂ ਪਤਾ ਲੱਗਾ ਕਿ ਕਮਰੇ ਵਿੱਚ ਪੇਟੀ ਅਤੇ ਅਲਮਾਰੀ ਦੇ ਜਿੰਦਰੇ ਟੁੱਟੇ ਪਏ ਸਨ। ਜਦੋਂ ਪੇਟੀ ਤੇ ਅਲਮਾਰੀ ’ਚ ਦੇਖਿਆ ਤਾਂ ਲਗਪਗ 5 ਤੋਲੇ ਸੋਨਾ, ਚਾਂਦੀ ਦੇ ਗਹਿਣੇ ਅਤੇ 44000 ਰੁਪਏ ਨਕਦੀ ਗਾਇਬ ਸੀ।

Advertisement
Advertisement
Author Image

sukhwinder singh

View all posts

Advertisement