ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਹਿਰਾਈਚ ਹਿੰਸਾ ਦੇ ਪੰਜ ਸ਼ੱਕੀ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

05:03 PM Oct 17, 2024 IST

ਬਹਿਰਾਈਚ (ਉੱਤਰ ਪ੍ਰਦੇਸ਼), 17 ਅਕਤੂਬਰ
ਬਹਿਰਾਈਚ ਹਿੰਸਾ ਮਾਮਲੇ ਵਿੱਚ ਪੰਜ ਸ਼ੱਕੀਆਂ ਨੂੰ ਅੱਜ ਪੁਲੀਸ ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਵਿੱਚੋਂ ਦੋ ਨੂੰ ਗੋਲੀ ਲੱਗੀ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਕਥਿਤ ਤੌਰ ’ਤੇ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦੀ ਸਰਹੱਦ ਉੱਤਰ ਪ੍ਰਦੇਸ਼ ਦੇ ਬਹਿਰਾਈਚ ਨਾਲ ਲੱਗਦੀ ਹੈ। ਏਡੀਜੀਪੀ (ਕਾਨੂੰਨ ਵਿਵਸਥਾ) ਅਮਿਤਾਭ ਯਸ਼ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ, ‘‘ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।’’ ਮੁਕਾਬਲੇ ਬਾਰੇ ਉਨ੍ਹਾਂ ਕਿਹਾ, ‘‘ਮੈਨੂੰ ਗੋਲੀਬਾਰੀ ਤੇ ਗੋਲੀ ਲੱਗਣ ਦੀ ਸੂਚਨਾ ਮਿਲ ਹੈ।’’ ਯਸ਼ ਨੇ ਕਿਹਾ ਕਿ ਬਹਿਰਾਈਚ ਵਿੱਚ ਇਕ ਵਿਅਕਤੀ ਦੀ ਹੱਤਿਆ ਤੇ ਉਸ ਤੋਂ ਬਾਅਦ ਹੋਈ ਹਿੰਸਾ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਬਹਿਰਾਈਚ ਪੁਲੀਸ ਨੇ ਪਹਿਲਾਂ ਹੀ ਨੇਪਾਲ ਵਿੱਚ ਇਕ ਮੁਲਜ਼ਮ ਦੇ ਲਿੰਕ ਹੋਣ ਦੀ ਪੁਸ਼ਟੀ ਕਰ ਲਈ ਹੈ। ਪਿਛਲੇ ਐਤਵਾਰ ਨੂੰ ਦੁਰਗਾ ਪੂਜਾ ਤੋਂ ਮੂਰਤੀ ਵਿਸਰਜਨ ਜਲੂਸ ਦੌਰਾਨ ਇਕ ਪੂਜਾ ਸਥਾਨ ਦੇ ਬਾਹਰ ਤੇਜ਼ ਆਵਾਜ਼ ਵਿੱਚ ਸੰਗੀਤ ਵਜਾਉਣ ਨੂੰ ਲੈ ਕੇ ਜ਼ਿਲ੍ਹੇ ਦੀ ਮਹਿਸੀ ਤਹਿਸੀਲ ਦੇ ਮਹਾਰਾਜਗੰਜ ਵਿੱਚ ਹਿੰਸਾ ਭੜਕ ਗਈ ਸੀ। ਪੁਲੀਸ ਮੁਤਾਬਕ, ਹਿੰਸਾ ਵਿੱਚ ਗੋਲੀ ਲੱਗਣ ਕਾਰਨ 22 ਸਾਲਾ ਰਾਮ ਗੋਪਾਲ ਮਿਸ਼ਰਾ ਦੀ ਮੌਤ ਹੋ ਗਈ ਸੀ। -ਪੀਟੀਆਈ

Advertisement

Advertisement