ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਹਿਰਾ ਵਿੱਚ ਪੰਜ ਮੰਜ਼ਿਲਾ ਇਮਾਰਤ ਡਿੱਗੀ, ਨੌਂ ਮੌਤਾਂ

07:15 AM Jul 18, 2023 IST
ਨੁਕਸਾਨੀ ਗਈ ਇਮਾਰਤ ਦੇ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਕਰਦੇ ਹੋਏ ਰਾਹਤ ਕਰਮੀ। -ਫੋਟੋ: ਰਾਇਟਰਜ਼

ਕਾਹਿਰਾ, 17 ਜੁਲਾਈ
ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਅੱਜ ਇਕ ਪੰਜ ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਘਟਨਾ ਵਿੱਚ ਘੱਟੋ-ਘੱਟ ਨੌਂ ਮੌਤਾਂ ਹੋ ਗਈਆਂ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਬਚਾਅ ਦਲ ਦੇ ਮੁਲਾਜ਼ਮ ਘਟਨਾ ਸਥਾਨ ’ਤੇ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰ ਰਹੇ ਸਨ।
ਮਿਸਰ ਵਿੱਚ ਇਮਾਰਤਾਂ ਡਿੱਗਣਾ ਕਾਫੀ ਆਮ ਗੱਲ ਹੈ, ਜਿੱਥੇ ਕਿ ਉਸਾਰੀ ਘਟੀਆ ਪੱਧਰ ਦੀ ਹੈ ਅਤੇ ਬਸਤੀਆਂ, ਦਿਹਾਤੀ ਖੇਤਰਾਂ ਵਿੱਚ ਬਣੀਆਂ ਇਮਾਰਤਾਂ ਦੀ ਸਾਂਭ-ਸੰਭਾਲ ਨਹੀਂ ਹੁੰਦੀ ਹੈ। ਸਰਕਾਰੀ ਖ਼ਬਰ ਏਜੰਸੀ ਦੀ ਖ਼ਬਰ ਮੁਤਾਬਕ ਬਚਾਅ ਦਲਾਂ ਨੇ ਕਾਹਿਰਾ ਦੇ ਗੁਆਂਢ ਵਿੱਚ ਪੈਂਦੇ ਹਦੀਕ-ਅਲ-ਕੱਬਾਹ ਵਿੱਚ ਡਿੱਗੀ ਇਮਾਰਤ ਦੇ ਮਲਬੇ ਵਿੱਚੋਂ ਹੁਣ ਤੱਕ ਘੱਟੋ-ਘੱਟ ਨੌਂ ਲਾਸ਼ਾਂ ਲੱਭ ਲਈਆਂ ਹਨ। ਚਾਰ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਅਥਾਰਿਟੀਜ਼ ਨੇ ਨਾਲ ਲੱਗਦੀ ਇਮਾਰਤ ਵੀ ਖਾਲੀ ਕਰਵਾ ਲਈ ਹੈ।
ਮਿਸਰ ਦੇ ਸਮਾਜਿਕ ਏਕਤਾ ਸਬੰਧੀ ਮੰਤਰਾਲੇ ਨੇ ਕਿਹਾ ਕਿ ਉਸ ਵੱਲੋਂ ਘਟਨਾ ਵਿੱਚ ਮਰਨ ਵਾਲੇ ਨੌਂ ਵਿਅਕਤੀਆਂ ਦੇ ਪਰਿਵਾਰਾਂ ਨੂੰ 60,000 ਮਿਸਰ ਪੌਂਡ, ਤਕਰੀਬਨ 1940 ਅਮਰੀਕੀ ਡਾਲਰ ਦਿੱਤੇ ਜਾਣਗੇ। ਮੰਤਰਾਲੇ ਨੇ ਕਿਹਾ ਕਿ ਉਸ ਵੱਲੋਂ ਜ਼ਖ਼ਮੀਆਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਸ ਵੱਲੋਂ ਨਾਲ ਲੱਗਦੀਆਂ ਸੰਪਤੀਆਂ ਨੂੰ ਪਹੁੰਚੇ ਨੁਕਸਾਨ ਦਾ ਪਤਾ ਵੀ ਲਗਾਇਆ ਜਾ ਰਿਹਾ ਹੈ।
ਸਥਾਨਕ ਖ਼ਬਰਾਂ ਮੁਤਾਬਕ ਪੁਲੀਸ ਵੱਲੋਂ ਘਟਨਾ ਸਥਾਨ ਦੇ ਆਸ-ਪਾਸ ਦੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਬਚਾਅ ਟੀਮਾਂ ਵੱਲੋਂ ਮਲਬੇ ਹੇਠ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਇਮਾਰਤ ਡਿੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ। -ਏਪੀ

Advertisement

Advertisement
Tags :
ਇਮਾਰਤਕਾਹਿਰਾਡਿੱਗੀ,ਮੰਜ਼ਿਲਾਮੌਤਾਂਵਿੱਚ
Advertisement