For the best experience, open
https://m.punjabitribuneonline.com
on your mobile browser.
Advertisement

ਗੁਰੂ ਗ੍ਰੰਥ ਸਾਹਿਬ ਦੇ ਪੰਜ ਪਾਵਨ ਸਰੂਪ ਵਿਸ਼ੇਸ਼ ਉਡਾਨ ਰਾਹੀਂ ਹਾਂਗਕਾਂਗ ਭੇਜੇ

05:14 AM Mar 31, 2025 IST
ਗੁਰੂ ਗ੍ਰੰਥ ਸਾਹਿਬ ਦੇ ਪੰਜ ਪਾਵਨ ਸਰੂਪ ਵਿਸ਼ੇਸ਼ ਉਡਾਨ ਰਾਹੀਂ ਹਾਂਗਕਾਂਗ ਭੇਜੇ
ਏਅਰ ਇੰਡੀਆ ਦਾ ਪਾਇਲਟ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਹਾਜ਼ ’ਚ ਲਿਆਉਂਦਾ ਹੋਇਆ।
Advertisement
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਮਾਰਚਹਾਂਗਕਾਂਗ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਸਿੱਖ ਟੈਂਪਲ ਦੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਪੰਜ ਪਾਵਨ ਸਰੂਪ ਗੁਰ-ਮਰਿਆਦਾ ਅਨੁਸਾਰ ਵਿਸ਼ੇਸ਼ ਹਵਾਈ ਉਡਾਨ ਰਾਹੀਂ ਲੈ ਕੇ ਆਪਣੇ ਮੁਲਕ ਲਈ ਰਵਾਨਾ ਹੋਈ। ਇਸ ਤੋਂ ਪਹਿਲਾਂ ਸੰਗਤ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਛੇ ਪਾਵਨ ਸਰੂਪ ਦਿੱਲੀ ਹਵਾਈ ਅੱਡੇ ’ਤੇ ਕੁਝ ਦਿਨ ਪਹਿਲਾਂ ਲਿਆਂਦੇ ਗਏ ਸਨ ਅਤੇ ਇਸ ਸਬੰਧੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋਂ ਸੋਸ਼ਲ ਮੀਡੀਆ ’ਤੇ ਵੀ ਪੋਸਟ ਸਾਂਝੀ ਕੀਤੀ ਗਈ ਸੀ।
Advertisement

ਹਾਂਗਕਾਂਗ ਤੋਂ ਪਾਵਨ ਸਰੂਪ ਲੈ ਕੇ ਆਏ ਭਾਈ ਜੀਵਨ ਸਿੰਘ, ਭਾਈ ਬਲਜਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਹਰਿਆਣਾ ਕਮੇਟੀ ਦੇ ਆਗੂਆਂ ਵੱਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਾਂਗਕਾਂਗ ਤੋਂ ਗੁਰਦੁਆਰਾ ਕਮੇਟੀ ਦੇ ਮੈਂਬਰ ਛੇ ਪਾਵਨ ਬਿਰਧ ਸਰੂਪ ਏਅਰ ਇੰਡੀਆ ਦੀ ਵਿਸ਼ੇਸ਼ ਉਡਾਨ ਰਾਹੀਂ ਭਾਰਤ ਲੈ ਕੇ ਆਏ ਸਨ ਅਤੇ ਇੱਥੋਂ ਪੰਜ ਨਵੇਂ ਪਾਵਨ ਸਰੂਪ ਲੈ ਕੇ ਵਾਪਸ ਹਾਂਗਕਾਂਗ ਰਵਾਨਾ ਹੋਏ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਹਵਾਈ ਅੱਡੇ ’ਤੇ ਪਾਵਨ ਸਰੂਪ ਪੂਰਨ ਗੁਰ-ਮਰਿਆਦਾ ਅਨੁਸਾਰ ਲਿਆਂਦੇ ਗਏ ਅਤੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਸੰਗਤ ਵੱਲੋਂ ਪਾਵਨ ਸਰੂਪਾਂ ਦਾ ਸਵਾਗਤ ਕਰਦਿਆਂ ਸਤਿਕਾਰ ਕੀਤਾ ਗਿਆ।

Advertisement
Advertisement

ਇਸ ਸਬੰਧੀ ਸੰਗਤ ਨੇ ਦੱਸਿਆ ਕਿ ਪਾਵਨ ਸਰੂਪ ਲਿਆਉਣ ਵਾਸਤੇ ਹਵਾਈ ਜਹਾਜ਼ ਦੀ ਸਮੁੱਚੀ ਬਿਜ਼ਨਸ ਕਲਾਸ ਦੀਆਂ ਸੀਟਾਂ ਬੁੱਕ ਕੀਤੀਆਂ ਗਈਆਂ ਸਨ ਅਤੇ ਸਰੂਪ ਲਿਆਉਣ ਸਮੇਂ ਤੇ ਵਾਪਸ ਲੈ ਕੇ ਜਾਣ ਸਮੇਂ ਗੁਰ-ਮਰਿਆਦਾ ਦਾ ਪੂਰਾ ਧਿਆਨ ਰੱਖਿਆ ਗਿਆ ਸੀ।

Advertisement
Author Image

Gurpreet Singh

View all posts

Advertisement