ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੇਬਾਂ ਨਾਲ ਲੱਦੇ ਟਰੱਕ ਵਿੱਚੋਂ ਪੰਜ ਕੁਇੰਟਲ ਭੁੱਕੀ ਬਰਾਮਦ

07:54 AM Jul 29, 2020 IST

ਪੱਤਰ ਪ੍ਰੇਰਕ

Advertisement

ਜਗਰਾਉਂ, 28 ਜੁਲਾਈ

ਪੁਲੀਸ ਨੇ ਨਾਕਾਬੰਦੀ ਦੌਰਾਨ ਸੇਬਾਂ ਵਾਲੇ ਟਰੱਕ ਵਿੱਚੋਂ ਪੰਜ ਕੁਇੰਟਲ ਭੁੱਕੀ ਬਰਾਮਦ ਕੀਤੀ ਹੈ ਤੇ ਟਰੱਕ ਨੂੰ ਹਿਰਾਸਤ ਵਿੱਚ ਲੈ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਥਾਣਾ ਸੀ.ਆਈ.ਏ ਹਵਾਲਾਤ ਵਿੱਚ ਬੰਦ ਹੈ। ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਅਪਰਾਧ ਸ਼ਾਖਾ ਡੀ.ਐੱਸ.ਪੀ ਦਿਲਬਾਗ ਸਿੰਘ ਬਾਠ ਅਤੇ ਥਾਣਾ ਸੀ.ਆਈ.ਏ. ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਸਿੱਧਵਾਂ ਬੇਟ ਦੇ ਅਧਿਕਾਰ ਖੇਤਰ ਵਿੱਚ ਪਿੰਡ ਭੂੰਦੜੀ-ਗੋਰਸੀਆਂ ਮਾਰਗ ਰਾਹੀਂ ਤਸਕਰ ਟਰੱਕ ਵਿੱਚ ਭੁੱਕੀ ਲਿਆ ਰਹੇ ਹਨ । ਪੁਲੀਸ ਨੇ ਨਾਕਾਬੰਦੀ ਕੀਤੀ ਅਤੇ ਜਿਸ ਟਰੱਕ ਵਿੱਚ ਸੇਬ ਭਰੇ ਹੋਏ ਸਨ, ਨੂੰ ਰੋਕਿਆ ਤੇ ਉਸ ਦੀ ਤਲਾਸ਼ੀ ਲੈਣ ’ਤੇ ਭੁੱਕੀ ਚੂਰਾ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਮੁਦਾਸਿਰ ਬਸ਼ੀਰ ਤੰਤਰੇ ਵਾਸੀ ਦਸੂਰੋ (ਬਾਰਾਮੁੱਲਾ) ਜੰਮੂ-ਕਸ਼ਮੀਰ ਵਜੋਂ ਹੋਈ।  

Advertisement

Advertisement
Tags :
ਸੇਬਾਂਕੁਇੰਟਲਟਰੱਕਬਰਾਮਦਭੁੱਕੀਲੱਦੇਵਿੱਚੋਂ
Advertisement