ਜੇਲ੍ਹ ਵਿੱਚੋਂ ਪੰਜ ਮੋਬਾਈਲ ਫੋਨ ਮਿਲੇ
ਖੇਤਰੀ ਪ੍ਰਤੀਨਿਧ
ਪਟਿਆਲਾ, 13 ਨਵੰਬਰ
ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਤਲਾਸ਼ੀ ਦੌਰਾਨ ਪੰਜ ਮੋਬਾਈਲ ਫੋਨ ਮਿਲੇ ਹਨ। ਇਸ ਸਬੰਧੀ ਥਾਣਾ ਤ੍ਰਿਪੜੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇੱਕ ਮੋਬਾਈਲ ਫੋਨ ਹਵਾਲਾਤੀ ਅਰਜਨ ਠਾਕੁਰ ਕੋਲ਼ੋਂ ਮਿਲਿਆ।
ਇਸੇ ਤਰ੍ਹਾਂ ਮੋਹਿਤ ਕੰਬੋਜ ਫੋਨ ਦੀ ਵਰਤੋਂ ਕਰਦਾ ਫੜਿਆ ਗਿਆ ਜਿਸ ਕੋਲੋਂ ਕੈਚਡਾ ਕੰਪਨੀ ਦਾ ਹੀ ਮੋਬਾਈਲ ਫੋਨ ਮਿਲਿਆ ਹੈ। ਇਸ ਦੇ ਨਾਲ ਹੀ ਇਸ ਫੋਨ ਦੀ ਬੈਟਰੀ ਤੇ ਸਿਮ ਕਾਰਡ ਬਰਾਮਦ ਹੋਇਆ। ਇੱਕ ਹੋਰ ਕਾਰਵਾਈ ਦੌਰਾਨ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੇ ਜੇਲ੍ਹ ਵਿਚਲੇ ਟਾਵਰ ਨੰਬਰ 4 ਤੇ 5 ਦੇ ਵਿਚਕਾਰ ਕਿਸੇ ਵੱਲੋਂ ਜੇਲ੍ਹ ਦੇ ਬਾਹਰੋਂ ਲਿਫਾਫੇ ਵਿੱਚ ਸੁੱਟੀਆਂ ਵਸਤਾਂ ਮਿਲੀਆਂ। ਤਲਾਸ਼ੀ ਲੈਣ ’ਤੇ ਇਸ ਵਿਚੋਂ ਕੈਡਚਾ ਕੰਪਨੀ ਦੇ 3 ਮੋਬਾਈਲ ਫੋਨ ਮਿਲੇ। ਨਾਲ ਬੈਟਰੀ ਤੇ 3 ਡੇਟਾ ਕੇਬਲਾਂ ਸਮੇਤ ਜ਼ਰਦੇ ਦੀਆਂ 8 ਪੁੜੀਆਂ ਵੀ ਮੌਜੂਦ ਸਨ।
ਥਾਣਾ ਤ੍ਰਿਪੜੀ ਦੇ ਐੱਸਐੱਚਓ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਇਸ ਸਬੰਧੀ ਹਵਾਲਾਤੀ ਅਰਜਨ ਠਾਕੁਰ ਵਾਸੀ ਮੁਹਾਲੀ, ਮੋਹਿਤ ਕੰਬੋਜ ਵਾਸੀ ਚੱਕਪੁਨੇਵਾਲਾ ਥਾਣਾ ਬੀਰੋਕੇ ਜਲਾਲਾਬਾਦ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਤ੍ਰਿਪੜੀ ਵਿੱਚ 42 ਤੇ 52 ਏ ਪਰਿਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।