For the best experience, open
https://m.punjabitribuneonline.com
on your mobile browser.
Advertisement

ਵਾਹਨ ਚੋਰ ਗਰੋਹ ਦੇ ਪੰਜ ਮੈਂਬਰ ਕਾਬੂ

06:28 AM Mar 17, 2024 IST
ਵਾਹਨ ਚੋਰ ਗਰੋਹ ਦੇ ਪੰਜ ਮੈਂਬਰ ਕਾਬੂ
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 16 ਮਾਰਚ
ਪੁਲੀਸ ਨੇ ਵਾਹਨ ਚੋਰੀ ਕਰਨ ਦੇ ਦੋਸ਼ ਵਿਚ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਵੱਲੋਂ ਵਾਹਨ ਚੋਰੀ ਕਰਨ ਮਗਰੋਂ ਇਨ੍ਹਾਂ ਦੇ ਪੁਰਜੇ-ਪੁਰਜੇ ਕਰਕੇ ਵੇਚ ਦਿੱਤਾ ਜਾਂਦਾ ਸੀ। ਮੁਲਜ਼ਮਾਂ ਦੀ ਪਛਾਣ ਸਾਹਿਲ ਚੰਦ, ਰਾਹੁਲ ਅਗਰਵਾਲ, ਬਲਜਿੰਦਰ ਸਿੰਘ ਉਰਫ ਬੱਬੂ, ਹਰਪਾਲ ਸਿੰਘ ਉਰਫ ਰਾਜਾ ਅਤੇ ਭਾਗ ਸਿੰਘ ਵਜੋਂ ਹੋਈ ਹੈ। ਇਨ੍ਹਾਂ ਖਿਲਾਫ਼ ਥਾਣਾ ਸੁਲਤਾਨਵਿੰਡ ਵਿੱਚ ਆਈਪੀਸੀ ਦੀਆਂ ਧਾਰਾਵਾਂ 379 ਅਤੇ 411 ਹੇਠ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਡਾ. ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਗ੍ਰਿਫਤਾਰ ਪੰਜ ਮੁਲਜ਼ਮਾਂ ਕੋਲੋਂ 18 ਵੱਖ-ਵੱਖ ਵਾਹਨਾਂ ਦੇ ਵੱਖ-ਵੱਖ ਪੁਰਜੇ ਬਰਾਮਦ ਕੀਤੇ ਗਏ ਹਨ। ਇਹ ਗਰੋਹ ਅੰਮ੍ਰਿਤਸਰ ਸ਼ਹਿਰ ਤੋਂ ਇਲਾਵਾ ਤਰਨ ਤਾਰਨ ਅਤੇ ਅੰਮ੍ਰਿਤਸਰ ਦਿਹਾਤੀ ਵਿੱਚ ਵੀ ਸਰਗਰਮ ਸੀ। ਇਹ ਪਹਿਲਾਂ ਰੈਕੀ ਕਰਦੇ ਅਤੇ ਰਾਤ ਸਮੇਂ ਵਾਹਨਾਂ ਨੂੰ ਚੋਰੀ ਕਰਦੇ ਸਨ। ਬਾਅਦ ਵਿੱਚ ਵਾਹਨ ਨੂੰ ਪੁਰਜੇ-ਪੁਰਜੇ ਕਰਕੇ ਵੇਚ ਦਿੱਤਾ ਜਾਂਦਾ ਸੀ। ਮੁਲਜ਼ਮ ਕਾਰ ਮਕੈਨਿਕ, ਡੈਂਟਰ ਪੇਂਟਰ ਅਤੇ ਕਬਾੜੀਏ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਅੰਮ੍ਰਿਤਸਰ ਸ਼ਹਿਰ, ਅੰਮ੍ਰਿਤਸਰ ਦਿਹਾਤੀ ਖੇਤਰ ਅਤੇ ਤਰਨ ਤਾਰਨ ਇਲਾਕੇ ਵਿੱਚੋਂ ਚੋਰੀ ਕੀਤੇ ਗਏ 18 ਵਾਹਨਾਂ ਦੇ ਪੁਰਜੇ ਬਰਾਮਦ ਹੋਏ ਹਨ। ਇਹ ਸਾਰੇ ਵੱਖ-ਵੱਖ ਕਾਰਾਂ ਦੇ ਪੁਰਜੇ ਹਨ। ਪੁਲੀਸ ਨੇ ਉਹ ਮੋਟਰਸਾਈਕਲ ਵੀ ਬਰਾਮਦ ਕੀਤਾ ਜਿਸ ’ਤੇ ਉਹ ਚੋਰੀ ਤੋਂ ਪਹਿਲਾਂ ਰੈਕੀ ਕਰਦੇ ਸਨ। ਪੁਲੀਸ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਹਾਸਲ ਕਰੇਗੀ ਤਾਂ ਜੋ ਹੋਰ ਵਧੇਰੇ ਜਾਂਚ ਕੀਤੀ ਜਾ ਸਕੇ ।

Advertisement

Advertisement
Author Image

sanam grng

View all posts

Advertisement
Advertisement
×