For the best experience, open
https://m.punjabitribuneonline.com
on your mobile browser.
Advertisement

ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ

10:16 AM May 29, 2024 IST
ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ
ਕਾਬੂ ਕੀਤੇ ਵਿਅਕਤੀ ਪੁਲੀਸ ਪਾਰਟੀ ਨਾਲ।-ਫੋਟੋ: ਚਾਨਾ
Advertisement

ਪੱਤਰ ਪ੍ਰੇਰਕ
ਫਗਵਾੜਾ, 28 ਮਈ
ਸਿਟੀ ਪੁਲੀਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 7 ਮੋਟਰਸਾਈਕਲ ਬਰਾਮਦ ਕਰਕੇ ਧਾਰਾ 379 ਤੇ 411 ਤਹਿਤ ਕੇਸ ਦਰਜ ਕੀਤਾ ਹੈ। ਐੱਸ.ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਹੈਰੀ ਵਾਸੀ ਪਿੰਡ ਸੂਰਜਾ ਨਸ਼ੇ ਕਰਦਾ ਹੈ ਤੇ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ ਜਿਸ ਨੂੰ ਥਾਣੇਦਾਰ ਹਰਦੀਪ ਸਿੰਘ ਦੀ ਅਗਵਾਈ ’ਚ ਪੁਲੀਸ ਨੇ ਸਟੈਨ ਆਟੋ ਜੀ.ਟੀ. ਰੋਡ ਲਾਗਿਉਂ ਕਾਬੂ ਕਰ ਕੇ ਉਸ ਪਾਸੋਂ ਮੋਟਰਸਾਈਕਲ ਬਰਾਮਦ ਕੀਤਾ। ਮੁਲਜ਼ਮ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਉਸਨੇ ਮੰਨਿਆ ਕਿ ਉਸ ਨੇ ਬਾਕੀ ਸਾਥੀਆਂ ਨਾਲ ਮਿਲ ਕੇ ਮੋਟਰਸਾਈਕਲ ਚੋਰੀ ਕੀਤੇ ਹਨ ਜਿਨ੍ਹਾਂ ਨੂੰ ਪੁਲੀਸ ਨੇ ਕਾਬੂ ਕਰਕੇ ਸੱਤ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤੇ ਹਨ। ਨਾਮਜ਼ਦ ਵਿਅਕਤੀਆਂ ਦੀ ਪਛਾਣ ਗਗਨਦੀਪ ਉਰਫ਼ ਗੈਰੀ ਵਾਸੀ ਪਿੰਡ ਸੂਰਜਾ, ਵਿੱਕੀ ਯਾਦਵ ਉਰਫ਼ ਗਾਊਡਰ ਵਾਸੀ ਨਿਊ ਸਤਨਾਮਪੁਰਾ, ਤੀਰਥ ਸਿੰਘ ਵਾਸੀ ਪਿੰਡ ਜੰਡ, ਜਸਪ੍ਰੀਤ ਰਾਮ ਉਰਫ਼ ਜੱਸੀ ਵਾਸੀ ਪੱਤੀ ਗਾਊਕੀ ਰੁੜਕਾ ਕਲਾ ਤੇ ਹੈਰੀ ਵਾਸੀ ਪਿੰਜ ਸੂਰਜਾ ਵਜੋਂ ਹੋਈ ਹੈ।

Advertisement

Advertisement
Advertisement
Author Image

joginder kumar

View all posts

Advertisement