For the best experience, open
https://m.punjabitribuneonline.com
on your mobile browser.
Advertisement

ਵਪਾਰੀ ਦੇ ਘਰੋਂ ਸੋਨਾ ਲੁੱਟਣ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ

07:33 AM Apr 02, 2024 IST
ਵਪਾਰੀ ਦੇ ਘਰੋਂ ਸੋਨਾ ਲੁੱਟਣ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
Advertisement

ਰਾਜਿੰਦਰ ਕੁਮਾਰ
ਬੱਲੂਆਣਾ, 1 ਅਪਰੈਲ
ਪੁਲੀਸ ਨੇ ਅਬੋਹਰ ਦੇ ਮੁੱਖ ਬਾਜ਼ਾਰ ’ਚ ਇਕ ਵਪਾਰੀ ਦੇ ਘਰ ਅੰਦਰ ਵੜ ਕੇ ਨਕਦੀ ਤੇ ਸੋਨਾ ਲੁੱਟਣ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਇਕ ਪਿਸਤੌਲ, ਦੋ ਮੋਟਰਸਾਈਕਲ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਸਾਜ਼ਿਸ਼ ਦਾ ਸਰਗਨਾ ਵੀ ਸ਼ਾਮਲ ਹੈ। ਇਸ ਬਾਰੇ ਜ਼ਿਲ੍ਹਾ ਪੁਲੀਸ ਕਪਤਾਨ ਡਾ. ਪ੍ਰੱਗਿਆ ਜੈਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਨਿਚਰਵਾਰ ਨੂੰ ਅਬੋਹਰ ਸ਼ਹਿਰ ਦੀ ਗਲੀ ਨੰਬਰ-10 ਵਾਸੀ ਤੇਜ਼ ਪ੍ਰਕਾਸ਼ ਨਾਗਪਾਲ ਦੇ ਘਰ ਵਿੱਚ ਅਣਪਛਾਤੇ ਲੋਕ ਹਥਿਆਰਾਂ ਦੀ ਨੋਕ ’ਤੇ ਦਾਖਲ ਹੋਏ ਅਤੇ ਉਨ੍ਹਾਂ ਦੀ ਧਰਮ ਪਤਨੀ ਵਿਜਯਾ ਲਕਸ਼ਮੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ ਘਰ ਵਿੱਚ ਰੱਖਿਆ ਸੋਨਾ, ਨਗਦੀ ਅਤੇ ਹੋਰ ਸਾਮਾਨ ਲੁੱਟ ਕੇ ਫਰਾਰ ਹੋ ਗਏ। ਇਸ ਮਗਰੋਂ ਜਦੋਂ ਤੇਜ ਪ੍ਰਕਾਸ਼ ਨਾਗਪਾਲ ਆਪਣੇ ਘਰ ਪੁੱਜੇ ਤਾਂ ਪਤਨੀ ਨੂੰ ਜ਼ਖਮੀ ਦੇਖ ਕੇ ਰੌਲਾ ਪਾ ਦਿੱਤਾ। ਇਸ ਮਗਰੋਂ ਗੁਆਂਢੀਆਂ ਨੇ ਉਨ੍ਹਾਂ ਦੀ ਪਤਨੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਨਾਲ ਹੀ ਪੁਲੀਸ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲੀਸ ਮੁਖੀ ਨੇ ਇਸ ਘਟਨਾ ਦੀ ਪੜਤਾਲ ਲਈ ਵੱਖ-ਵੱਖ ਅਧਿਕਾਰੀਆਂ ’ਤੇ ਆਧਾਰਤ ਅੱਠ ਟੀਮਾਂ ਦਾ ਗਠਨ ਕੀਤਾ, ਜਿਨ੍ਹਾਂ ਨੇ 24 ਘੰਟਿਆਂ ਵਿੱਚ ਲੁੱਟ ਦੀ ਇਸ ਵਾਰਦਾਤ ਸੁਲਝਾਉਂਦੇ ਹੋਏ ਪੰਜ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਸਾਰੀ ਵਾਰਦਾਤ ਦਾ ਸਰਗਨਾ ਵਿਕਰਮ ਉਰਫ ਵਿਜੈ ਹੈ, ਜੋ ਨਗਪਾਲ ਪਰਿਵਾਰ ਦੀ ਆੜ੍ਹਤ ਦੀ ਦੁਕਾਨ ’ਤੇ ਬਤੌਰ ਮੁਨੀਮ ਕਈ ਸਾਲ ਕੰਮ ਕਰਦਾ ਰਿਹਾ। ਇਸ ਤੋਂ ਇਲਾਵਾ ਵਿਕਰਮ ਉਰਫ ਵਿੱਕੀ ਵਾਸੀ ਘੱਲੂ, ਦੀਪੂ ਵਾਸੀ ਵਜੀਦਪੁਰ, ਸੱਜਣ ਅਤੇ ਰਾਜਕੁਮਾਰ ਵਾਸੀਆਨ ਕੇਰਾ ਖੇੜ੍ਹਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Advertisement

Advertisement
Author Image

Advertisement
Advertisement
×