For the best experience, open
https://m.punjabitribuneonline.com
on your mobile browser.
Advertisement

ਪੰਜ ਮੈਂਬਰੀ ਲੁਟੇਰਾ ਗਰੋਹ ਕਾਬੂ

08:49 AM Jun 15, 2024 IST
ਪੰਜ ਮੈਂਬਰੀ ਲੁਟੇਰਾ ਗਰੋਹ ਕਾਬੂ
Advertisement

ਪੱਤਰ ਪ੍ਰੇਰਕ
ਮਾਨਸਾ, 14 ਜੂਨ
ਮਾਨਸਾ ਪੁਲੀਸ ਨੇ 5 ਮੈਂਬਰੀ ਲੁਟੇਰਾ ਗਰੋਹ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਇੱਕ ਰਾਈਫਲ, ਬਾਰਾਂ ਬੋਰ ਸਮੇਤ 3 ਕਾਰਤੂਸ, 1 ਟੁਆਏ ਏਅਰ ਪਿਸਟਲ, 1 ਗਰਾਰੀ ਫਿੱਟ ਪਾਈਪ ਲੋਹਾ, 1 ਖੰਡਾ ਸਟੀਲ, 1 ਕਿਰਪਾਨ ਲੋਹਾ, 2 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਮੋਟਰਸਾਈਕਲ ਤੇ ਆਈ-20 ਕਾਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੀਨੀਅਰ ਕਪਤਾਨ ਪੁਲੀਸ ਡਾ. ਨਾਨਕ ਸਿੰਘ ਦੱਸਿਆ ਕਿ ਇਹ ਗਰੋਹ ਪਿੰਡ ਮੋਡਾ ਦੇ ਸ਼ਮਸਾਨਘਾਟ ਨੇੜੇ ਬੈਠ ਕੇ ਲੁੱਟ ਖੋਹ ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰ ਰਿਹਾ ਸੀ। ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਵਾਸੀ ਪਿੰਡ ਮੋਢਾ, ਹਰਸ਼ਦੀਪ ਸਿੰਘ ਵਾਸੀ ਡੱਬਵਾਲੀ, ਕਰਮਜੀਤ ਸਿੰਘ ਉਰਫ ਗੱਗੀ ਵਾਸੀ ਮਾਨਸਾ, ਬਲਕਰਨ ਸਿੰਘ ਵਾਸੀ ਪਿੰਡ ਬਰਨ, ਸੰਦੀਪ ਸਿੰਘ ਵਾਸੀ ਸੀਂਗੋ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਪੁੱਛ-ਪੜਤਾਲ ਕੀਤੀ ਜਾਵੇਗੀ।­

Advertisement

Advertisement
Author Image

joginder kumar

View all posts

Advertisement
Advertisement
×